ਵਿਸ਼ਵ ਦੀ ਛਾਲਾਂ ਮਾਰ ਕੇ ਵੱਧ ਰਹੀ ਆਬਾਦੀ ਚਿੰਤਾ ਦਾ ਵਿਸ਼ਾ- ਡਾ. ਗੁਰਮੀਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ‘ਇੱਕ ਸਾਰਥਕ ਕਲ ਦੀ ਸ਼ੁਰੂਆਤ, ਪਰਿਵਾਰ ਨਿਯੋਜਨ ਦੇ ਨਾਲ’ ਵਿਸ਼ੇ ਸਬੰਧੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਸਮਾਰੋਹ ਦਾ ਆਯੋਜਨ ਡਾ. ਗੁਰਮੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਪੀ.ਐਚ.ਸੀ. ਚੱਕੋਵਾਲ ਵਿਖੇ ਕੀਤਾ ਗਿਆ। ਜਿਸ ਵਿੱਚ ਡਾ. ਸੁਰਿੰਦਰ ਕੁਮਾਰ, ਡਾ. ਮਾਨਵ ਸਿੰਘ ਮੈਡੀਕਲ ਅਫ਼ਸਰ, ਪਿੰਡ ਚੱਕੋਵਾਲ ਦੇ ਸਰਪੰਚ ਸ. ਸਤਨਾਮ ਸਿੰਘ, ਸ਼੍ਰੀਮਤੀ ਰਮਨਦੀਪ ਕੌਰ ਬੀ.ਈ.ਈ., ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ, ਸ਼੍ਰੀਮਤੀ ਕ੍ਰਿਸ਼ਨਾ ਰਾਣੀ ਐਲ.ਐਚ.ਵੀ., ਬਲਾਕ ਦਾ ਸਮੂਹ ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰਾਂ ਅਤੇ ਪਰਿਵਾਰ ਨਿਯੋਜਨ ਦੇ ਪੱਕੇ ਸਾਧਨ ਅਪਣਾਉਣ ਵਾਲੇ ਲਾਭਪਾਤਰੀ ਸ਼ਾਮਿਲ ਹੋਏ।ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਮੀਤ ਸਿੰਘ ਨੇ ਆਖਿਆ ਕਿ ਵਿਸ਼ਵ ਦੀ ਛਾਲਾਂ ਮਾਰ ਕੇ ਵੱਧ ਰਹੀ ਆਬਾਦੀ ਦੁਨੀਆਂ ਭਰ ਦੇ ਚਿੰਤਕਾ ਲਈ ਚਿੰਤਨ ਦਾ ਵਿਸ਼ਾ ਬਣ ਚੁੱਕੀ ਹੈ। ਹਰ ਸੈਕਿੰਡ ਵਿੱਚ ਦੁਨੀਆਂ ਅੰਦਰ ਦੋ ਨਵੇਂ ਮੁਨੱਖ ਪ੍ਰੇਵਸ਼ ਕਰ ਜਾਂਦੇ ਹਨ। ਨਤੀਜੇ ਵੱਜੋਂ ਖੁਰਾਕ, ਪਾਣੀ, ਤੇਲ, ਸੁੱਧ ਹਵਾ, ਭੀੜ ਭੜਕੇ, ਝਗੜੇ, ਯੁੱਧ ਆਦਿ ਦੀਆਂ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧਣ ਲੱਗੀਆਂ ਹਨ।

Advertisements

ਸਿਹਤ ਪੱਖੋਂ ਗਲ ਕਰੀਏ ਤਾਂ ਸਾਹ ਲੈਣ ਲਈ ਸ਼ੁੱਧ ਹਵਾ ਨਾ ਮਿਲਣ ਕਾਰਣ ਦਮੇ, ਤਪਦਿਕ ਅਤੇ ਹੋਰ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ਵੀ ਛਾਲਾਂ ਮਾਰ ਕੇ ਵੱਧ ਰਹੀ ਹੈ। ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਹਰ ਵਿਅਕਤੀ ਨੂੰ ਆਪਣੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਦੋ ਬੱਚਿਆਂ ਤੋਂ ਬਾਅਦ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਨਲਬੰਦੀ ਜਾਂ ਨਸਬੰਦੀ ਅਪਣਾਉਣੀ ਚਾਹੀਦੀ ਹੈ। ਉਹਨਾਂ ਫੀਲਡ ਸਟਾਫ਼ ਨੂੰ ਕਿਹਾ ਕਿ ਉਹ ਇੱਛਾ ਅਨੁਸਾਰ ਦੋ ਬੱਚਿਆਂ ਵਿੱਚ ਅੰਤਰ ਰੱਖਣ ਲਈ ਪਰਿਵਾਰ ਨਿਯੋਜਨ ਦੇ ਅਸਥਾਈ ਤਰੀਕੇ ਪੀ.ਪੀ.ਆਈ.ਯੂ.ਸੀ.ਡੀ., ਆਈ.ਯੂ.ਸੀ.ਡੀ., ਗਰਭ ਨਿਰੋਧਕ ਗੋਲੀਆਂ ਜਾਂ ਕੰਡੋਮ ਦੀ ਵਰਤੋ ਕਰਨ ਦਾ ਸੁਨੇਹਾ ਹਰ ਯੋਗ ਜੋੜੇ ਤੱਕ ਪਹੁੰਚਾਉਣ। ਡਾ. ਮਾਨਵ ਸੋਂਘ ਨੇ ਇਸ ਸਾਲ ਸ਼ੁਰੂ ਕੀਤੇ ਅੰਤਰਾ ਇੰਜੈਕਸ਼ਨ ਅਤੇ ਹਫ਼ਾਵਾਰੀ ਛਾਇਆ ਗੋਲੀਆਂ ਬਾਰੇ ਵਿਸਥਾਰਪੂਰਣ ਜਾਣਕਾਰੀ ਦਿੱਤੀ ਗਈ ਅਤੇ ਫੀਲਡ ਸਟਾਫ਼ ਨੂੰ ਕਿਹਾ ਕਿ ਇਸ ਬਾਰੇ ਵੀ ਯੋਗ ਜੋੜਿਆਂ ਨੂੰ ਦੱਸਿਆ ਜਾਵੇ ਤੇ ਪ੍ਰੇਰਿਤ ਕੀਤਾ ਜਾਵੇ।

ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਵੱਧਦੀ ਆਬਾਦੀ ਇਕ ਅਹਿਮ ਮਸਲਾ ਹੈ, ਜੋ ਦੇਸ਼ ਦੇ ਵਿਕਾਸ ਵਿੱਚ ਅੜਿੱਕਾ ਪੈਦਾ ਕਰਦੀ ਹੈ। ਇਕ ਸਿਹਤਮੰਦ ਕੌਮ ਲਈ ਸਥਿਰ ਆਬਾਦੀ ਦਾ ਹੋਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਜਿੰਨੀ ਜਨਸੰਖਿਆ ਵਧੇਰੇ ਹੋਵੇਗੀ, ਉਨੇ ਹੀ ਸਰੋਤ ਸੀਮਤ ਹੋਣਗੇ। ਉਹਨਾਂ ਪਰਿਵਾਰ ਨਿਯੋਜਨ ਦੇ ਸਥਾਈ ਤਰੀਕੇ ਅਪਨਾਉਣ ਵਾਲੇ ਲਾਭਪਾਤਰੀਆਂ ਨੂੰ ਦਿੱਤੀ ਜਾਂਦੀ ਪ੍ਰੋਤਸਾਹਨ ਰਾਸ਼ੀ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।  ਸਮਾਗਮ ਦੌਰਾਨ ਸਾਲ 2017-18 ਦੌਰਾਨ ਪਰਿਵਾਰ ਨਿਯੋਜਨ ਸਬੰਧੀ ਵੱਧੀਆ ਕੰਮ ਕਰਨ ਵਾਲੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਦੋ ਲੜਕੀਆਂ ਤੋਂ ਬਾਅਦ ਪਰਿਵਾਰ ਨਿਯੋਜਨ ਦਾ ਪੱਕਾ ਵਸੀਲਾ ਅਪਣਾਉਣ ਵਾਲੇ ਲਾਭਪਾਤਰੀਆਂ ਅਤੇ ਚੀਰਾ ਰਹਿਤ ਨਸਬੰਦੀ ਕਰਵਾਉਣ ਵਾਲੇ ਪੁਰਸ਼ਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here