‘ਡਰਾਈ ਡੇ-ਫਰਾਈ ਡੇ’ ਦੇ ਤਹਿਤ ਨਗਰ ਨਿਗਮ ਨਾਲ ਮਿਲ ਕੇ ਕਾਰਵਾਈ ਕਰੇ ਸਿਹਤ ਵਿਭਾਗ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ।  ਕੋਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਵੱਲੋ ਦਿੱਤੀਆ ਜਾ ਰਹੀਆ ਸੇਵਾਵਾਂ ਦੇ ਮੂਲਾਂਕਣ ਲਈ ਡਿਪਟੀ ਕਮਿਸ਼ਨਰ ਇਸ਼ਾ ਕਾਲੀਆ ਦੀ ਪ੍ਰਧਾਨਗੀ ਹੇਠ ਜਿਲਾ ਸਿਹਤ ਸੋਸਾਇਟੀ ਦੀ ਮਾਸਿਕ ਬੈਠਕ ਸਕੱਤਰੇਤ ਮਿਟਿੰਗ ਹਾਲ ਵਿਖੇ ਕੀਤੀ ਗਈ। ਮਿਟਿੰਗ ਵਿੱਚ ਸਿਹਤ ਵਿਭਾਗ ਦੇ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ ਤੋ ਇਲਾਵਾ ਸੋਸਾਇਟੀ ਦੇ ਦੂਜੇ ਵਿਭਾਗਾ ਦੇ ਮੈਂਬਰ ਵੀ ਸ਼ਾਮਿਲ ਹੋਏ ਸਨ। ਮਿਟਿੰਗ ਦੀ ਸ਼ੁਰੂਆਤ ਸਿਵਿਲ ਸਰਜਨ ਡਾ. ਰੇਨੂੰ ਸੂਦ ਵੱਲੋ ਡਿਪਟੀ ਕਮਿਸ਼ਨਰ ਅਤੇ ਹਾਜਰ ਮੈਬਰਾਂ ਦੇ ਸਵਾਗਤ ਨਾਲ ਸ਼ੁਰੂ ਕਰਦੇ ਹੋਏ ਵਿਭਾਗ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ।

Advertisements

ਸਿਹਤ ਵਿਭਾਗ ਦੇ ਵੱਖ ਵੱਖ ਕੌਮੀ ਸਿਹਤ ਪ੍ਰੋਗਰਾਮਾਂ ਦੇ ਟੀਚੇ ਤੇ ਪ੍ਰਾਪਤੀਆਂ ਦੀ ਘੋਖ ਕਰਨ ਉਪਰੰਤ ਡਿਪਟੀ ਕਮਿਸ਼ਨਰ ਵੱਲੋ ਹਾਜਰ ਮੈਬਰਾਂ ਨੂੰ ਹਿਦਾਇਤ ਦਿੱਤੀ ਕਿ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਅਤੇ ਵੈਕਟਰਬੋਰਨ ਬਿਮਾਰੀਆਂ ਖਾਸ ਕਰਕੇ ਡੇਂਗੂ ਤੇ ਚਿਕਨਗੁਣੀਆਂ ਦੇ ਬਚਾਓ ਲਈ ਇਹਨਾਂ ਦੀਆਂ ਬਮਾਰੀਆਂ ਤੋ ਜਿਆਦਾ ਪ੍ਰਭਾਵਿਤ ਸੰਭਾਵੀ ਖੇਤਰਾਂ ਵਿੱਚ ਜਾਗਰੂਕ ਗਤੀਵਿਧੀਆਂ ਦੇ ਨਾਲ ਸਰਵਿਲੈਂਸ ਵਧਾਇਆ ਜਾਵੇ, ਤਾਂ ਜੋ ਇਹਨਾਂ ਬਿਮਾਰੀਆਂ ਨੂੰ ਕਾਬੂ ਰੱਖਿਆ ਜਾ ਸਕੇ । ਗਰਭਵਤੀ ਔਰਤਾ ਦੀ ਰਜਿਸਟ੍ਰੇਸ਼ਨ ਅਤੇ ਚੈਕਅਪ ਦਾ ਅੰਤਰ ਖਤਮ ਕੀਤਾ ਜਾਵੇ, ਟੀਕਾਕਰਨ ਸੇਵਾਵਾਂ ਅਤੇ ਸੰਸਥਾਂਗਤ ਜਣੇਪਾਂ ਨੂੰ  ਸ਼ਤ ਪ੍ਰਤੀਸ਼ਤ ਪ੍ਰਾਪਤ ਕੀਤਾ ਜਾਵੇ ਤਾਂ ਜੋ ਕਿ ਛੋਟੇ ਬੱਚਿਆ ਦੀ ਮੌਤ ਦਰ ਅਤੇ ਗਰਭ ਦੌਰਾਨ ਮਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ।

ਉਹਨਾਂ ਫੂਡ ਸੇਫਟੀ ਅਤੇ ਡਰੱਗ ਅਥਾਰਟੀ ਦੇ  ਅਧਿਕਾਰੀਆਂ ਨੂੰ ਆਪਣੀਆਂ ਇਨੰਸਪੈਕਸ਼ਨ ਵਧਾ ਕੇ ਵੱਧ ਤੋ ਵੱਧ ਸੈਂਪਲ ਇਕੱਠੇ ਕੀਤੇ ਜਾਣ ਲਈ ਕਿਹਾ। ‘ਡਰਾਈ ਡੇ ਫਰਾਈ ਡੇ’ ਦੇ ਸੰਬੰਧ ਵਿੱਚ ਉਹਨਾਂ ਸਿਹਤ ਵਿਭਾਗ ਨੂੰ ਹਿਦਾਇਤ ਕੀਤੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸਾਂਝੇ ਤੋਰ ਤੇ ਕਾਰਵਾਹੀ ਕਰਦੇ ਹੋਏ ਡੇਂਗੂ ਮਲੇਰੀਆਂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾਂ ਮਿਲਣ ਵਾਲੀਆਂ ਥਾਵਾਂ ਤੇ ਚਲਾਨ ਕੱਟੇ ਜਾਣ। ਉਹਨਾਂ ਨਸ਼ਾ ਨਿਵਾਰਨ ਪ੍ਰੋਗਰਾਮ ਤਹਿਤ ਕਲੀਨਿਕ ਨਸ਼ਾਂ ਛੁਡਾਉ ਕੇਂਦਰ ਅਤੇ ਨਵ ਨਿਰਮਾਣ ਕੇਦਰਾਂ ਦੇ ਕੰਮ ਦੀ ਸਮੱਖਿਆ ਕਰਦੇ ਹੋਏ ਸੈਟਰਾਂ ਤੇ ਦਾਖਲ ਮਰੀਜਾਂ ਦੀ ਗਿਣਤੀ ਵਧਾਉਣ ਲਈ ਕਿਹਾ ਤਾਂ ਜੋ ਨਸ਼ਾ ਛੁਡਾਉਣ ਵਾਲੇ ਵਿਅਕਤੀਆਂ ਦੀ ਮੁੜ ਵੀ ਸੇਵਾ ਕੀਤੀ ਜਾ ਸਕੇ।

ਮਿਟਿੰਗ ਵਿੱਚ ਡਾ. ਸਤਪਾਲ ਗੋਜਰਾ ਡਿਪਟੀ ਮੈਡੀਕਲ ਕਮਿਸ਼ਨਰ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਅਤੇ ਨਸ਼ਾ ਨਿਵਾਰਨ ਪ੍ਰੋਗਰਾਮ ਤਹਿਤ  ਜਾਣਕਾਰੀ ਦਿੱਤੀ ਇਸ ਮਿਟਿੰਗ ਵਿੱਚ ਜਿਲਾ ਟੀਕਾਕਰਨ ਅਫਸਰ,  ਡਾ. ਜੀ.ਐਸ.ਕਪੂਰ, ਡਾ. ਸੇਵਾ ਸਿੰਘ ਜਿਲਾ ਸਿਹਤ ਅਫਸਰ, ਡਾ. ਜਤਿੰਦਰ ਕੁਮਾਰ, ਡਾ. ਸ਼ਾਮ ਸੁੰਦਰ ਸ਼ਰਮਾ, ਮੁਹੰਮਦ ਆਸ਼ਿਫ, ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ ਤੇ ਗੁਰਵਿੰਦਰ ਸ਼ਾਨੇ ਆਦਿ ਸ਼ਾਮਿਲ ਸਨ  ।

LEAVE A REPLY

Please enter your comment!
Please enter your name here