ਹੈਜ਼ੇ ਨਾਲ ਮਰਨ ਵਾਲੇ ਵਿਅਕਤੀਆਂ ਦੇ ਵਾਰਿਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ: ਬਸਪਾ ਆਗੂ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਹੁਸ਼ਿਆਰਪੁਰ ਸ਼ਹਿਰ ਅੰਦਰ ਹੈਜ਼ੇ ਦੀ ਬਿਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਦੇਣ ਦੀ ਮੰਗ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦਾ ਇਕ ਵਫ਼ਦ ਉਂਕਾਰ ਸਿੰਘ ਝਮਟ ਸਾਬਕਾ ਜਨਰਲ ਸਕੱਤਰ ਬਸਪਾ ਪੰਜਾਬ, ਇੰਜੀਨੀਅਰ ਮਹਿੰਦਰ ਸਿੰਘ, ਦਲਜੀਤ ਸਿੰਘ ਰਾਏ, , ਮਨਜੀਤ ਸਿੰਘ ਸ਼ੇਰਪੁਰੀ, ਮਨਜੀਤ ਕਲਸੀ ਸਾਰੇ ਲੋਕ ਸਭਾ ਇੰਚਾਰਜ, ਦਿਨੇਸ਼ ਕੁਮਾਰ ਪੱਪੂ, ਡਾ. ਅਸ਼ੋਕ ਕੁਮਾਰ, ਸੁਖਦੇਵ ਸਿੰਘ ਬਿੱਟਾ, ਮਦਨ ਸਿੰਘ ਬੈਂਸ ਅਤੇ ਨਛੱਤਰ ਸਿੰਘ ਸਾਰੇ ਜ਼ਿਲਾ ਇੰਚਾਰਜ, ਗੁਰਨਾਮ ਸਿੰਘ ਜ਼ਿਲਾ ਜਨਰਲ ਸੈਕਟਰੀ ਅਤੇ ਸ਼ਹਿਰੀ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮਿਲੇ। ਬਸਪਾ ਆਗੂਆਂ ਨੇ ਮੰਗ ਕੀਤੀ ਹੈਜ਼ੇ ਨਾਲ ਪ੍ਰਭਾਵਿਤ ਸ਼ਹਿਰ ਦੇ ਇਲਾਕਿਆਂ ਵਿਚ ਦਵਾਈਆਂ ਦਾ ਯੋਗ ਪ੍ਰਬੰਧ ਕੀਤਾ ਜਾਵੇ ਅਤੇ ਹਰ ਮੁਹੱਲੇ ਵਿਚ ਡਾਕਟਰਾਂ ਦੀਆਂ ਟੀਮਾਂ ਜਾਂਚ ਲਈ ਭੇਜੀਆਂ ਜਾਣ।

Advertisements

ਸਿਵਲ ਹਸਪਤਾਲ ਜ਼ਿਲੇ ਦਾ ਮੁੱਖ ਹਸਪਤਾਲ ਹੋਣ ਦੇ ਬਾਵਜੂਦ ਵੈਂਟੀਲੇਟਰ ਦਾ ਕੋਈ ਪ੍ਰਬੰਧ ਨਹੀ ਹੈ। ਜਿਸ ਕਾਰਨ ਡਾਕਟਰਾਂ ਨੂੰ ਮਜਬੂਰੀ ਕਾਰਨ ਹਰ ਮਰੀਜ਼ ਨੂੰ ਦੂਸਰੇ ਹਸਪਤਾਲ ਵਿਚ ਇਲਾਜ ਲਈ ਰੈਫ਼ਰ ਕਰਨਾ ਪੈਂਦਾ ਹੈ। ਉਹਨਾਂ ਮੰਗ ਕੀਤੀ ਕੀ ਸਿਵਲ ਹਸਪਤਾਲ ਵਿਚ ਵੈਂਟੀਲੇਟਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਦੂਸਰੇ ਸ਼ਹਿਰ ਵਿਚ ਜਾਣ ਲਈ ਮਜਬੂਰ ਨਾ ਹੋਣਾ ਪਵੇ। ਸੇਵਾ ਕੇਂਦਰ ਲੋਕਾਂ ਲਈ ਅਸੁਵਿਧਾ ਕੇਂਦਰ ਬਣੇ ਹੋਏ ਹਨ। ਜਿਹੜਾ ਕੰਮ ਦਫ਼ਤਰਾਂ ਵਿਚ 2-4 ਘੰਟਿਆਂ ਵਿਚ ਹੁੰਦਾ ਹੈ ਉਹ ਇੱਥੇ 15-15 ਦਿਨਾਂ ਵਿਚ ਵੀ ਨਹੀ ਹੁੰਦਾ। ਐੱਸ.ਸੀ. ਸਰਟੀਫਿਕੇਟ ਜਿਹੜਾ ਕਿ ਵਿਦਿਆਰਥੀਆਂ ਨੂੰ ਜਲਦੀ ਚਾਹੀਦੇ ਹੁੰਦੇ ਹਨ, ਉਹਨਾਂ ਬਣਾਉਣ ਲਈ ਕਈ ਕਈ ਦਿਨ ਲੱਗ ਜਾਂਦੇ ਹਨ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਵਿਸ਼ਵਾਸ ਦਵਾਇਆ ਕਿ ਬਸਪਾ ਦੀਆਂ ਮੰਗਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਵੈਂਟੀਲੇਟਰ ਦਾ ਪ੍ਰਬੰਧ ਕਰਨ ਲਈ ਵੀ ਲਿਖਿਆ ਜਾਵੇਗਾ।

ਵਫ਼ਦ ਵਿਚ ਹੋਰਨਾਂ ਇਲਾਵਾ ਤੋਂ ਇਲਾਵਾ ਗੁਰਮੁਖ ਸਿੰਘ, ਐਡਵੋਕੇਟ ਲਾਡੀ, ਕੈਪਟਨ ਨਰਿੰਦਰ ਸਿੰਘ, ਨਰਿੰਦਰ ਖਨੌੜਾ, ਸੰਮਤੀ ਮੈਂਬਰ ਨਰਿੰਦਰ ਕੁਮਾਰ, ਹਲਕਾ ਪ੍ਰਧਾਨ ਪਵਨ ਕੁਮਾਰ, ਮੋਹਨ ਲਾਲ ਸਾਬਕਾ ਪ੍ਰਧਾਨ ਬਾਮਸੇਫ, ਪ੍ਰਿੰਸੀਪਲ ਭਰਪੂਰ ਸਿੰਘ, ਸੋਹਨ ਲਾਲ ਪੁਰਹੀਰ, ਪਰਮਜੀਤ ਸਰਪੰਚ ਸਮੇਤ ਕਈ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here