‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਫ਼ਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਚੈਕਿੰਗ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ:ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਵਲੋਂ ਸਬਜ਼ੀ ਮੰਡੀ ਦਸੂਹਾ, ਟਾਂਡਾ, ਮੁਕੇਰੀਆਂ,ਗੜਸ਼ੰਕਰ ਅਤੇ ਹੁਸ਼ਿਆਰਪੁਰ ਵਿਖੇ ਫ਼ਲਾਂ ਅਤੇ ਸਬਜੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।

Advertisements

ਇਸ ਤੋਂ ਇਲਾਵਾ ਉਹਨਾਂ ਕੇਲੇ ਦੇ ਗੋਦਾਮਾਂ ਦੀ ਵੀ ਚੈਕਿੰਗ ਕੀਤੀ, ਜਿਸ ਦੌਰਾਨ ਫਲਾਂ ਨੂੰ ਪਕਾਉਣ ਲਈ ਵਰਤਿਆਂ ਜਾਣ ਵਾਲਾ ਰਸਾਇਣ ਪਦਾਰਥ ਕੈਲਸ਼ੀਅਮ ਕਾਰਬਾਈਡ ਪ੍ਰਾਪਤ ਨਹੀਂ ਹੋਇਆ। ਉਹਨਾਂ ਦੱਸਿਆ ਕਿ ਇਸ ਮੌਕੇ ਲੋਕਾਂ ਨੂੰ ਵੇਚੇ ਜਾਣ ਵਾਲੇ ਫ਼ਲ/ਸਬਜ਼ੀਆਂ ਦੀ ਚੈਕਿੰਗ ਕੀਤੀ ਗਈ, ਮੌਕੇ ‘ਤੇ ਖਰਾਬ ਫ਼ਲਾਂ ਅੰਬਾਂ, ਨਿੰਬੂ, ਗੋਭੀ ਅਤੇ ਲਗਭਗ ਇਕ ਕੁਇੰਟਲ ਖਰਾਬ ਟਮਾਟਰ ਅਤੇ 25-30 ਕਿਲੋਂ ਗੋਭੀ ਖਰਾਬ ਹਾਲਤ ਵਿੱਚ ਪਾਈ ਗਈ, ਜਿਸ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ‘ਮਿਸ਼ਨ ਤੰਦਰੁਸ਼ ਪੰਜਾਬ’ ਤਹਿਤ ਇਸ ਤਰਾਂ ਦੀ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਹਨਾਂ ਫ਼ਲ ਵੇਚਣ ਵਾਲਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਫ਼ਲਾਂ ਨੂੰ ਪਕਾਉਣ ਵਾਲਾ ਕੈਮੀਕਲ ਨਾ ਵਰਤਿਆਂ ਜਾਵੇ।

LEAVE A REPLY

Please enter your comment!
Please enter your name here