Tuesday, October 6, 2026
Home Hoshiarpur ਪਾਣੀ ਦੇ ਟਿਊਬਵੈਲ ਮੋਬਾਇਲ ਕਨਵਰਟਰ ਨਾਲ ਚਲਾਏ ਤੇ ਬੰਦ ਕੀਤੇ ਜਾਣਗੇ: ਕਮਿਸ਼ਨਰ

ਪਾਣੀ ਦੇ ਟਿਊਬਵੈਲ ਮੋਬਾਇਲ ਕਨਵਰਟਰ ਨਾਲ ਚਲਾਏ ਤੇ ਬੰਦ ਕੀਤੇ ਜਾਣਗੇ: ਕਮਿਸ਼ਨਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਮੋਬਾਇਲ ਐਪ ਨਾਲ ਚਲਾਉਣ ਸੰਬਧੀ ਸੀ ਐਂਡ ਐਸ ਇਲੈਕਟਰੀਕਲ ਕੰਪਨੀ ਦਿੱਲੀ ਵੱਲੋ ਭੰਗੀ ਚੋਅ ਦੇ ਨੇੜੇ ਚੱਲ ਰਹੇ ਟਿਊਬਵੈਲ ਤੇ ਡੈਮੋ ਦਿੱਤਾ ।

Advertisements

ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਇਸ ਡੈਮੋ ਨੂੰ ਮੌਕੇ ਤੇ ਦੇਖਿਆ। ਨਗਰ ਨਿਗਮ ਦੇ ਐਸ.ਡੀ.ੳ ਕੁਲਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਅਸ਼ੀਸ਼ ਰਾਏ ਵੀ ਇਸ ਮੌਕੇ ਉਹਨਾਂ ਦੇ ਨਾਲ ਸਨ। ਕੰਪਨੀ ਦੇ ਨੁਮਾਇੰਦਿਆਂ ਨੇ ਟਿਊਬਵੈਲ ਦੇ ਸਟਾਰਟਰ ਨਾਲ ਮੋਬਾਇਲ ਕਨਵਰਟਰ ਲਗਾ ਕੇ ਇਸ ਨੂੰ ਮੋਬਾਇਲ ਫੋਨ ਰਾਂਹੀ ਚਲਾਉਣ ਅਤੇ ਬੰਦ ਕਰਨ ਸੰਬਧੀ ਜਾਣਕਾਰੀ ਦਿੱਤੀ।

ਕਮਿਸ਼ਨਰ ਨਗਰ ਨਿਗਮ ਬਲਵੀਰ ਰਾਜ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋ ਤਜਵੀਜ ਕੀਤੇ ਇਸ ਪ੍ਰੋਜੈਕਟ ਨਾਲ ਟਊਬਵੈਲ ਊਪਰੇਟਰਾਂ ਦਾ ਬੋਝ ਘਟੇਗਾ ਅਤੇ ਨਗਰ ਨਿਗਮ ਦਾ ਖਰਚਾ ਵੀ ਘੱਟ ਹੋਵੇਗਾ।

LEAVE A REPLY

Please enter your comment!
Please enter your name here