ਡਰਾਈ ਡੇ, ਫਰਾਈ ਡੇ ਦੇ ਤਹਿਤ ਘਰਾਂ ਵਿੱਚ ਜਾ ਕੇ ਕੱਟੇ ਡੇਂਗੂ ਦੇ 20 ਚਲਾਣ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ:ਮੁਕਤਾ ਵਾਲਿਆ।  ਡਰਾਈ ਡੇ, ਫਰਾਈ ਡੇ ਦੇ ਤਹਿਤ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ  ਸਿਵਲ ਸਰਜਨ ਡਾ.ਰੇਨੂੰ ਸੂਦ ਵੱਲੋ ਗਠਿਤ ਕੀਤੀ ਗਈ ਟੀਮ ਜਿਸ ਵਿੱਚ ਹੈਲਥ ਇੰਸਪੈਕਟਰ ਰਣਜੀਤ ਸਿੰਘ, ਵਿਸ਼ਾਲ ਪੁਰੀ, ਸੈਨਟਰੀ ਇੰਸਪੈਕਟਰ ਜਨਕ ਰਾਜ  ਦੀ ਅਗਵਾਈ ਵਿੱਚ ਅੱਜ ਸਿਹਤ ਵਿਭਾਗ ਅਤੇ ਮਿਉਂਸੀਪਲ ਕਾਰਪੋਰੇਸ਼ਨ ਦੀਆਂ ਟੀਮਾਂ ਵੱਲੋ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਕੀਰਤੀ ਨਗਰ , ਗੁਰੂ ਗੋਬੰਿਦ ਸਿੰਘ ਨਗਰ ਸਬਜੀ ਮੰਡੀ  ਅਤੇ ਦੁਕਾਨਾਂ ਵਿੱਚ ਜਾ ਕੇ ਕੂਲਰਾਂ, ਗਮਲਆਿਂ ਤੇ ਛੱਤਾਂ ਤੇ ਪਏ ਟਾਇਰਾਂ ਵਿੱਚ ਜਮਾਂ ਪਾਣੀ ਨੂੰ ਨਸ਼ਟ ਕਰਵਾ ਡੇਂਗੂ ਮੱਛਰ ਫੈਲਾਉਣ ਵਾਲੇ ਲਾਰਵਾਂ ਖਤਮ ਕੀਤੇ ਗਏ।

Advertisements

ਇਸ ਦੋਰਾਨ ਕਾਰਵਾਈ ਕਰਦੇ ਵੱਖ- ਵਖੱ ਘਰਾਂ ਵਿੱਚ ਜਾ ਕੇ ਡੇਗੂ ਦੇ 20 ਚਲਾਣ ਕੱਟੇ। ਬਰਸਾਤ ਦੋਰਾਨ ਖੜੇ ਪਾਣੀ ਦੇ ਸੋਮਆਿਂ ਤੋ  ਮਲੇਰੀਆਂ ਡੇਂਗੂ ਚਿਕਨਗੁਣੀਆਂ ਬਿਮਾਰੀਆਂ ਫੈਲਾਉਂਣ ਵਾਲੇ ਮੱਛਰ ਦੀ ਪੈਦਾਇਸ਼ ਹੋਣ ਨਾਲ ਇਹਨਾਂ ਬਿਮਾਰੀਆਂ ਦਾ ਖਤਰਾਂ ਵੱਧ ਜਾਦਾਂ ਹੈ । ਸਿਹਤ ਵਿਭਾਗ ਵੱਲੋ ਹਰੇਕ ਸ਼ੁਕਰਵਾਰ ਖੁਸ਼ਕ ਸ਼ੁਕਰਵਾਰ ਦੇ ਤੋਰ ਤੇ ਮਨਾ ਕੇ ਘਰਾਂ ਦੇ ਕੂਲਰ, ਗਮਲੇ ਤੇ ਹੋਰ ਵਸਤੂਆਂ ਜਿੱਥੇ ਮੀਹ ਦਾ ਪਾਣੀ ਜਮਾਂ ਹੋ ਸਕਦਾ ਹੈ,  ਦਾ ਨਰੀਖਣ ਕਰਕੇ ਮੱਛਰ ਦੇ ਲਾਰਵਾਂ ਪੈਦਾ ਹੋਣ ਤੋ ਰੋਕਣ ਲਈ ਪਾਣੀ ਨਸ਼ਟ ਕਰਵਾਇਆ ਜਾਂਦਾ ਹੈ ।

ਟੀਮਾਂ ਵੱਲੋ ਸ਼ਹਿਰ ਦੇ ਸਲੱਮ ਖੇਤਰਾਂ ਦੇ 510  ਘਰਾਂ ਵਿੱਚ ਦਸਤਕ ਦੇ ਕੇ 430 ਕੂਲਰ ,ਕਨਟੇਨਰ ਦੀ ਚੈਕਿੰਗ ਕੀਤੀ ਗਈ ਅਤੇ ਇਸ ਮੋਕੇ ਟੀਮ ਨੂੰ 25 ਥਾਵਾਂ ਤੇ ਲਾਰਵਾਂ ਮਿਲਿਆ ਜਿਸ ਨੂੰ ਮੋਕੇ ਤੇ ਨਸ਼ਟ ਕਰਵਾਇਆ ਗਿਆ । ਇਸ ਮੋਕੇ ਵਿਸ਼ਾਲ ਪੁਰੀ, ਗੁਰਵਿੰਦਰ ਸ਼ਾਨੇ, ਮਨਜਿੰਦਰ ਸਿੰਘ ਇਨਸੈਕਟ ਕਲੈਕਟਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here