ਮੁੱਖ ਮੰਤਰੀ ਨੇ ਬਹਾਦਰ ਸਿੰਘ ਨੂੰ ਸਮਾਜਿਕ ਖੇਤਰ ਵਿੱਚ ਚੰਗੇ ਕੰਮਾਂ ਲਈ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ:ਗੁਰਜੀਤ ਸੋਨੂੰ। ਆਜ਼ਾਦੀ ਦਿਹਾੜੇ ਪੰਜਾਬ ਸਰਕਾਰ ਵਲੋਂ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ 17 ਵਿਅਕਤੀਆਂ ਵਿਚੋਂ ਹੁਸ਼ਿਆਰਪੁਰ ਜ਼ਿਲੇ ਦੇ ਕਸਬਾ ਬੁੱਲੋਵਾਲ ਦੇ ਵਸਨੀਕ ਬਹਾਦਰ ਸਿੰਘ ਪੁੱਤਰ ਜਸਵੀਰ ਸਿੰਘ ਸਿੱਧੂ ਨੂੰ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਚੰਗੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।

Advertisements

ਡਿਪਟੀ ਕਮਿਸ਼ਨਰ ਈਸ਼ਾ ਕਾਲੀਆਂ ਨੇ ਬਲਵੀਰ ਸਿੰਘ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜ਼ਿਲੇ ਲਈ ਬੜੇ ਮਾਣ ਵਾਲੀ ਗੱਲ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਬਲਵੀਰ ਸਿੰਘ ਪਹਿਲਾਂ ਵਾਂਗ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ, ਸਹਾਇਕ ਕਮਿਸ਼ਨਰ (ਜ) ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਅਮਿਤ ਸਰੀਨ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਬਲੱਡ ਟਰਾਂਸਫਿਊਜਨ ਅਫ਼ਸਰ ਡਾ. ਅਮਰਜੀਤ ਲਾਲ, ਆਸ ਕਿਰਨ ਡਰੱਗ ਕਾਊਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਹਰਵਿੰਦਰ ਸਿੰਘ ਨੰਗਲ ਈਸ਼ਰ, ਪ੍ਰਧਾਨ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਪ੍ਰੋ. ਬਹਾਦਰ ਸਿੰਘ ਸੁਨੇਤ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰ. ਨਵਪ੍ਰੀਤ ਸਿੰਘ, ਪ੍ਰਤੀਤ ਵੈਲਫੇਅਰ ਸੋਸਾਇਟੀ, ਅਮਰੀਕ ਸਿੰਘ ਕਬੀਰਪੁਰ, ਲਾਇੰਸ ਕਲੱਬ ਭੁਪਿੰਦਰ ਸਿੰਘ ਗੱਗੀ ਅਤੇ ਆਯੂਸ਼ ਸ਼ਰਮਾ ਨੇ ਵੀ ਬਹਾਦਰ ਸਿੰਘ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here