ਹਰ ਸ਼ੁਕਰਵਾਰ ਖੁਸ਼ਕ ਸ਼ੁਕਰਵਾਰ ਦੇ ਤੋਰ ਤੇ ਮਨਾਇਆ ਜਾਵੇ- ਰਣਜੀਤ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ  ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋ ਗਠਤ ਕੀਤੀ ਗਈ ਟੀਮ  ਹੈਲਥ ਇੰਸਪੈਕਟਰ ਰਣਜੀਤ ਸਿੰਘ  ਦੀ ਅਗਵਾਈ ਵਿੱਚ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸ਼ਹਿਰ ਦੇ ਵੱਖ-ਵੱਖ ਮਹੁੱਲਿਆਂ ਭਵਾਨੀ ਨਗਰ, ਸੁਖੀਆਂਬਆਦ, ਸਲਵਾੜਾਂ ਭੰਗੀ ਚੋਅ ਦੇ ਘਰਾਂ ਅਤੇ  ਦੁਕਾਨਾਂ ਵਿੱਚ ਜਾ ਕੇ ਕੂਲਰਾਂ, ਗਮਲਿਆਂ ਤੇ ਛੱਤਾਂ ਤੇ ਪਏ ਟਾਇਰਾਂ ਵਿੱਚ ਜਮਾਂ ਪਾਣੀ ਨੂੰ ਨਸ਼ਟ ਕਰਵਾ ਕਿ ਡੇਂਗੂ ਮੱਛਰ ਫੈਲਾਉਣ ਵਾਲੇ ਲਾਰਵਾਂ ਖਤਮ ਕੀਤੇ ਗਏ । ਇਸ ਦੋਰਾਨ ਕਾਰਵਾਈ ਕਰਦੇ ਵੱਖ ਘਰਾਂ ਵਿੱਚ ਜਾ ਕੇ ਡੇਂਗੂ ਦੇ 10 ਚਲਾਣ ਕੱਟੇ  ।

Advertisements

ਬਰਸਾਤ ਦੋਰਾਨ ਖੜੇ ਪਾਣੀ ਦੇ ਸੋਮਿਆਂ ਤੋਂ ਮਲੇਰੀਆਂ ਡੇਂਗੂ ਚਿਕਨਗੁਣੀਆਂ ਬੀਮਾਰੀਆਂ ਫੈਲਾਉਂਣ ਵਾਲੇ ਮੱਛਰ ਦੀ ਪੈਦਾਇਸ ਹੋਣ ਨਾਲ ਇਹਨਾਂ ਬਿਮਾਰੀਆਂ ਦਾ ਖਤਰਾਂ ਵੱਧ ਜਾਂਦਾ ਹੈ । ਸਿਹਤ ਵਿਭਾਗ ਵੱਲੋਂ ਹਰੇਕ ਸ਼ੁਕਰਵਾਰ ਖੁਸ਼ਕ ਸ਼ੁਕਰਵਾਰ ਦੇ ਤੋਰ ਤੇ ਮਨਾ ਕੇ ਘਰਾਂ ਦੇ ਕੂਲਰ, ਗਮਲੇ ਤੇ ਹੋਰ ਵਸਤੂਆਂ ਜਿਥੇ ਮੀਂਹ ਦਾ ਪਾਣੀ ਜਮਾਂ ਹੋ ਸਕਦਾ ਹੈ,  ਦਾ ਨਿਰੀਖਣ ਕਰਕੇ ਮੱਛਰ ਦੇ ਲਾਰਵਾਂ ਪੈਦਾ ਹੋਣ ਤੋ ਰੋਕਣ ਲਈ ਪਾਣੀ ਨਸ਼ਟ ਕਰਵਾਇਆ ਜਾਦਾ ਹੈ ।  ਟੀਮਾਂ ਵੱਲੋਂ ਸ਼ਹਿਰ ਦੇ ਸਲੱਮ ਖੇਤਰਾਂ ਦੇ 430  ਘਰਾਂ ਵਿੱਚ ਦਸਤਕ ਦੇ ਕੇ 300 ਕੂਲਰ ,ਕਨਟੇਨਰ ਦੀ ਚੈਕਿੰਗ ਕੀਤੀ ਗਈ ਅਤੇ ਇਸ ਮੋਕੇ ਟੀਮ ਨੂੰ 20 ਥਾਵਾਂ ਤੇ ਲਾਰਵਾਂ ਮਿਲਿਆ ਜਿਸ ਨੂੰ ਮੋਕੇ ਤੇ ਨਸ਼ਟ ਕਰਵਾਇਆ ਗਿਆ । ਇਸ ਮੋਕੇ ਵਿਸ਼ਾਲ ਪੁਰੀ ,ਗੁਰਵਿੰਦਰ ਸ਼ਾਨੇ, ਅਸ਼ੋਕ ਕੁਮਾਰ, ਕਰਨੈਲ ਸਿੰਘ  ਆਦਿ ਹਾਜਰ ਸਨ ।

LEAVE A REPLY

Please enter your comment!
Please enter your name here