ਉਂਕਾਰ ਝੱਮਟ ਜਿਲਾ ਬਸਪਾ ਲੋਕ ਸਭਾ ਦੇ ਇੰਚਾਰਜ ਨਿਯੁਕਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ:ਮੁਕਤਾ ਵਾਲਿਆ । ਬਹੁਜਨ ਸਮਾਜ ਪਾਰਟੀ ਦੇ ਵਿਸ਼ਾਲ ਵਰਕਰ ਸੰਮੇਲਨ ਹੁਸ਼ਿਆਰਪੁਰ ਦੇ ਚੰਡੀਗੜ ਚੌਂਕ ਚ ਸਥਿਤ ਸ਼ਗੁਨ ਪੈਲੇਸ ਵਿਖੇ ਡਾ.ਮੇਘਰਾਜ ਇੰਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ, ਰਣਬੀਰ ਸਿੰਘ ਬੈਨੀਪਾਲ ਇੰਚਾਰਜ ਬਸਪਾ ਪੰਜਾਬ ਅਤੇ ਰਛਪਾਲ ਰਾਜੂ ਪ੍ਰਧਾਨ ਬਸਪਾ ਪੰਜਾਬ ਵਲੋਂ ਸ. ਉਂਕਾਰ ਸਿੰਘ ਝੱਮਟ ਨੂੰ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਲੰਬੇ ਸਮੇਂ ਤੋਂ ਸੇਵਾਂਵਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਲੋਕ ਸਭਾ ਹੁਸ਼ਿਆਰਪੁਰ ਦੇ ਇੰਚਾਰਜ ਨਿਯੁਕਤ ਕੀਤਾ ਗਿਆ।

Advertisements

ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਦਲਜੀਤ ਸਿੰਘ ਰਾਏ ਲੋਕ ਸਭਾ ਇੰਚਾਰਜ, ਮਨਿੰਦਰ ਸਿੰਘ ਸ਼ੇਰਪੁਰੀ, ਇ.ਮਹਿੰਦਰ ਸਿੰਘ, ਮਨਜੀਤ ਸਿੰਘ ਕਲਸੀ, ਦਿਨੇਸ਼ ਕੁਮਾਰ ਪੱਪੂ, ਨਛੱਤਰ ਸਿੰਘ, ਪ੍ਰਛੋਤਮ ਰਾਜ ਅਹੀਰ, ਠੇਕੇਦਾਰ ਭਗਵਾਨ ਸਿੰਘ ਅਤੇ ਹੋਰ ਆਗੂ ਹਾਜਰ ਸਨ। ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਉਹਨਾਂ ਨੂੰ ਨਿਯੁਕਤੀ ਲਈ ਮੁਬਾਰਕਾਂ ਦਿੱਤੀਆਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਚ ਪਾਰਟੀ ਦਾ ਹੁਸ਼ਿਆਰਪੁਰ ਚ ਵਧੀਆ ਪ੍ਰਦਰਸ਼ਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਸਦਾ ਪਾਰਟੀ ਚ ਬਿਨਾਂ ਕਿਸੇ ਸਵਾਰਥ ਦੇ ਨਿਸ਼ਕਾਮ ਭਾਵਨਾ ਨਾਲ ਕੰਮ ਕਰਨਗੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਇੱਕ ਕਰ ਦੇਣਗੇ।

LEAVE A REPLY

Please enter your comment!
Please enter your name here