ਚੱਕੋਵਾਲ ਵਿਖੇ ਨੇਤਰਦਾਨ ਪੰਦਰਵਾੜੇ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ‘ਆਓ ਰਲ ਨੇਤਰਦਾਨ ਲਈ ਪ੍ਰਣ ਪੱਤਰ ਭਰੀਏ, ਮਹਾਂਦਾਨ ਕਰਕੇ ਆਪਣਾ ਜੀਵਨ ਸਫ਼ਲ ਕਰੀਏ’ ਵਿਸ਼ੇ ਤੇ ਨੇਤਰਦਾਨ ਪੰਦਰਵਾੜੇ ਨਾਲ ਸਬੰਧਿਤ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਪੀ.ਐਚ.ਸੀ. ਚੱਕੋਵਾਲ ਵਿਖੇ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਕੈਂਪ ਵਿੱਚ ਡਾ. ਸੁਰਿੰਦਰ ਕੁਮਾਰ, ਡਾ. ਮਾਨਵ ਸਿੰਘ, ਸ਼ਾਮ ਸੁੰਦਰ ਅਪਥੈਲਮਿਕ ਅਫ਼ਸਰ ਅਤੇ ਰਮਨਦੀਪ ਕੌਰ ਬੀ.ਈ.ਈ., ਮਨਜੀਤ ਸਿੰਘ ਹੈਲਥ ਇੰਸਪੈਕਟਰ ਤੋਂ ਇਲਾਵਾ ਇਲਾਕਾ ਨਿਵਾਸੀ ਸ਼ਾਮਿਲ ਹੋਏ। ਇਸ ਦੌਰਾਨ ਹੋਰ ਜਾਣਕਾਰੀ ਸਾਂਝੀ ਕਰਦਿਆ ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਇੱਕ ਨੇਤਰਦਾਨੀ ਦੋ ਨੇਤਰਹੀਣਾਂ ਦਾ ਜੀਵਨ ਰੌਸ਼ਨ ਕਰ ਜਾਂਦਾ ਹੈ।

Advertisements

ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਅੰਕੜਿਆਂ ਮੁਤਾਬਿਕ ਭਾਰਤ ਵਿੱਚ 1.5 ਕਰੋੜ ਤੋਂ ਜਿਆਦਾ ਲੋਕ ਅੰਨੇਪਣ ਦੇ ਸ਼ਿਕਾਰ ਹਨ, ਜਿਹਨਾਂ ਵਿਚੋਂ 46 ਲੱਖ ਕੋਰਨੀਅਲ ਬਲਾਈਂਡ ਹਨ। ਅੰਕੜਿਆਂ ਮੁਤਾਬਿਕ ਦੁਨੀਆਂ ਦਾ ਹਰ ਪੰਜਵਾ ਕੋਰਨੀਅਲ ਬਲਾਈਂਡ ਭਾਰਤੀ ਹੈ। ਜਿਹਨਾਂ ਦੇ ਲਈ ਲਗਭਗ 2.5 ਲੱਖ ਨੇਤਰਦਾਤਾਵਾਂ ਦੀ ਜਰੂਰਤ ਹੈ, ਪਰ ਹਰ ਸਾਲ 40 ਤੋਂ 45 ਹਜ਼ਾਰ ਕੋਰਨੀਆ ਹੀ ਇੱਕਠਾ ਹੋ ਰਹੀਆਂ ਹਨ। ਇਸ ਲਈ ਭਾਰਤ ਵਿੱਚ ਹਰ ਕੋਰਨੀਅਲ ਬਲਾਈਂਡ ਨੂੰ ਨੇਤਰ ਮਿਲਣ ਲਈ ਸ਼ਾਇਦ ਅਜੇ ਵੀ ਕਾਫ਼ੀ ਸਮਾਂ ਲੱਗੇ। ਉਹਨਾਂ ਕਿਹਾ ਕਿ 25 ਅਗਸਤ ਤੋਂ 8 ਸੰਤਬਰ 2016 ਤੱਕ ਨੇਤਰਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਮਰਨ ਉਪਰੰਤ ਨੇਤਰਦਾਨ ਕਰਨ ਤੇ ਜਿਊਂਦੇ ਜੀਅ ਖੂਨਦਾਨ ਅਤੇ ਮਰਣ ਉਪਰੰਤ ਅੱਖਾਂ ਦਾਨ ਕਰਨ ਦਾ ਸਾਨੂੰ ਸਾਰਿਆਂ ਨੂੰ ਸਕੰਲਪ ਲੈਣਾ ਚਾਹੀਦਾ ਹੈ ਅਤੇ ਪਹਿਲਾਂ ਖੁਦ ਨੇਤਰਦਾਨ ਕਰਕੇ, ਫਿਰ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨ ਜਰੂਰਤ ਹੈ ਤਾਂਕਿ ਹਰ ਜਰੂਰਤਮੰਦ ਨੂੰ ਰੋਸ਼ਨੀ ਮਿਲ ਸਕੇ।

ਕੈਂਪ ਨੂੰ ਸੰਬੋਧਨ ਕਰਦਿਆਂ ਸ਼ਾਮ ਸੁੰਦਰ ਅਪਥੈਲਮਿਕ ਅਫ਼ਸਰ ਨੇ ਨੇਤਰਦਾਨ ਕਰਨ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਜਿਸ ਦੀਆਂ ਅੱਖ ਦੀਆਂ ਪੁਤਲੀਆਂ ਸਾਫ਼ ਹੋਣ ਮਿਰਤੂ ਉਪਰੰਤ ਨੇਤਰਦਾਨ ਕਰ ਸਕਦਾ ਹੈ। ਕਮਜ਼ੋਰ ਨਜ਼ਰ, ਐਨਕ ਵਾਲੇ, ਮੋਤੀਏ ਜਾਂ ਉਪਰੇਸ਼ਨ ਵਾਲੇ ਵਿਅਕਤੀ ਵੀ, ਫਿਰ ਭਾਵੇ ਉਹ ਕਿਸੇ ਵੀ ਬੱਲਡ ਗਰੁੱਪ, ਕਿਸ ਵੀ ਧਰਮ, ਜਾਤੀ, ਲਿੰਗ, ਫਿਰਕੇ, ਕੌਮ ਜਾਂ ਇਲਾਕੇ ਆਦਿ ਦਾ ਹੀ Îਕਿਉਂ ਨਾ ਹੋਵੇ, ਨੇਤਰਦਾਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਸਿਰਫ਼ ਕਿਸੇ ਵਿਸ਼ੇਸ਼ ਨਾਮੁਰਾਦ ਬਿਮਾਰੀਆਂ ਜਿਵੇ ਏਡਜ਼, ਕੈਂਸਰ, ਪੀਲੀਆ, ਹਲਕਾਅ, ਦਿਮਾਗੀ ਬੁਖਾਰ ਜਾਂ ਸੈਪਟੀਪੀਸੀਆ ਆਦਿ ਕਾਰਣ ਹੋਈ ਮੌਤ ਵਾਲੇ ਵਿਅਕਤੀ ਦੇ ਨੇਤਰ ਨਹੀਂ ਲਏ ਜਾਂਦੇ ਹਨ। 

ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਸ਼੍ਰੀ ਲੰਕਾ ਦੁਨੀਆਂ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਇੱਕ ਵੀ ਕੋਰਨੀਅਲ ਬਲਾਈਂਡ ਵਿਅਕਤੀ ਨਹੀਂ ਹੈ, ਕਿਉਂਕਿ ਉੱਥੇ ਹਰ ਚੌਥਾ ਵਿਅਕਤੀ ਆਪਣੀਆਂ ਅੱਖਾਂ ਦਾਨ ਕਰ ਰਿਹਾ ਹੈ।  ਪੰਜਾਬ ਅਤੇ ਭਾਰਤ ਵਿੱਚ ਕਾਰਨੀਅਲ ਬਲਾਈਂਡ ਕੋਈ ਵਿਅਕਤੀ ਨਾ ਰਹੇ ਇਸਦੇ ਲਈ ਜਰੂਰੀ ਹੈ ਕਿ ਮਰਨ ਉਪਰੰ ਨੇਤਰਦਾਨ ਕਰਨ ਨੂੰ ਘਰ ਘਰ ਪਰਿਵਾਰਕ ਪਰੰਪਰਾ ਬਣਾਇਆ ਜਾਵੇ। ਇਸ ਲਈ ਸਿਹਤ ਵਿਭਾਗ ਦੇ ਨੁਮਾਂਇਦੇ ਹੋਣ ਦੇ ਨਾਤੇ ਸਾਡੀ ਜਿੰਮੇਦਾਰੀ ਬਣਦੀ ਹੈ ਕਿ ਇਸਨੂੰ ਸਭ ਤੋਂ ਪਹਿਲਾ ਅਸੀਂ ਆਪ ਅੱਖਾਂ ਦਾਨ ਕਰਕੇ ਆਪਣੇ ਘਰ ਦੀ ਪਰੰਪਰਾ ਬਣਾਈਏ ਅਤੇ ਪਿੰਡਾਂ ਵਿੱਚ ਇਸਨੂੰ ਆਪਣੀ ਪਰਿਵਾਰਕ ਪਰੰਪਰਾ ਬਣਾਉਣ ਦਾ ਸੁਨੇਹਾ ਘਰ ਘਰ ਪਹੁੰਚਾਈਏ। 

LEAVE A REPLY

Please enter your comment!
Please enter your name here