ਪੜੋ ਪੰਜਾਬ, ਖੇਲੋ ਪੰਜਾਬ ਦੇ ਤਹਿਤ ਸਰਕਾਰੀ ਸਕੂਲ ਵਿਖੇ ਵਿਰਾਸਤੀ ਖੇਡਾਂ ਦਾ ਆਯੋਜਨ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ),ਰਿਪੋਰਟ: ਮੁਕਤਾ ਵਾਲਿਆ। ਮਿਸ਼ਨ ਤੰਦਰੂਸਤ ਪੰਜਾਬ ਦੇ ਤਹਿਤ ਪੜੋ ਪੰਜਾਬ, ਖੇਲੋ ਪੰਜਾਬ ਦੇ ਅਧੀਨ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਵਿਖੇ ਪ੍ਰਿੰਸੀਪਲ ਓੁਂਕਾਰ ਸਿੰਘ ਦੀ ਦੇਖ-ਰੇਖ ਵਿੱਚ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਰਾਸਤੀ ਖੇਡਾਂ ਅਤੇ ਮੈਰਾਥਨ ਦਾ ਆਯੋਜਨ ਕੀਤਾ ਗਿਆ।

Advertisements

ਪ੍ਰਿੰਸੀਪਲ ਓੁਂਕਾਰ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦੀਆਂ ਵਿਦਿਆਰਥੀਆਂ ਨੂੰ ਆਪਣੇ ਪਿਛੋਕੜ ਦੀ ਖੇਡਾਂ ਦਾ ਮਹੱਤਵ ਦੱਸਿਆ ਅਤੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਬਾਰੇ ਚਾਣਨਾ ਪਾਇਆ। ਉਹਨਾਂ ਕਿਹਾ ਕਿ ਇਸ ਤਰਾਂ ਦੀਆਂ ਖੇਡਾਂ ਵਿਦਿਆਰਥੀਆਂ ਲਈ ਵੀ ਬੜੇ ਲਾਹੇਵੰਦ ਹੁੰਦੀਆਂ ਹਨ। ਇਸ ਮੌਕੇ ਬੱਚਿਆਂ ਦੇ ਮੈਰਾਥਨ ਦੌੜ ਦੇ ਮੁਕਾਬਲੇ ਕਰਵਾਏ ਗਏ। ਦੌੜ ਤੋਂ ਇਲਾਵਾ ਵਿਦਿਆਰਥੀਆਂ ਨੇ ਵਿਰਾਸਤੀ ਖੇਡਾਂ ਗੀਟੇ, ਪਿੱਠੂ ਕੇਮ, ਅੰਨਾਂ ਝੋਟਾ ਵੀ ਖੇਡੇ। ਕਈ ਬੱਚਿਆਂ ਨੇ ਕ੍ਰਿਕੇਟ ਵੀ ਖੇਡੀ। ਇਸ ਮੌਕੇ ਤੇ ਸਮੂਹ ਸਟਾਫ ਵੀ ਮੌਜੂਦ ਸੀ।

LEAVE A REPLY

Please enter your comment!
Please enter your name here