ਸਿਹਤ ਵਿਭਾਗ ਨੇ ਕੁਸ਼ਟ ਅਸਰਮ ਵਿਖੇ ਮਨਾਇਆ ਰਾਸ਼ਟਰ ਪਿਤਾ ਦਾ ਜਨਮ ਦਿਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਰਾਸ਼ਟਰ ਪਿਤਾ ਮਹਾਤਮਾ ਗਾਧੀ ਦੇ ਜਨਮ ਦਿਨ ਨੂੰ ਸਮਰਪਿਤ ਸਿਹਤ ਵਿਭਾਗ ਵੱਲੋ ਕੁਸ਼ਟ ਆਸਰਮ ਹੁਸ਼ਿਆਰਪੁਰ ਵਿਖੇ ਕੁਸ਼ਟ ਆਸ਼ਰਮ ਦੇ ਬਸ਼ਿਦਿਆਂ ਨੂੰ ਫੱਲ ਫਰੂਟ ਦਵਾਈਆਂ ਅਤੇ ਪੱਟੀਆਂ ਦੇ ਕੇ ਮਨਾਇਆਂ ਗਿਆ। ਕੁਸ਼ਟ ਆਸਰਮ ਵਿਖੇ ਕਰਵਾਏ ਗਏ ਸਾਦੇ ਸਮਾਗਮ ਵਿੱਚ ਸਿਵਲ ਸਰਜਨ ਡਾ ਰੇਨੂੰ ਸੂਦ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋ ਕੇ ਕੁਸ਼ਟ ਆਸਰਮ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਇਹ ਸਮਾਨ ਤਕਸੀਮ ਕੀਤਾ ਗਿਆ ।

Advertisements

ਇਸ ਮੋਕੇ ਉਹਨਾਂ ਦੇ ਨਾਲ ਜਿਲਾ ਲੈਪਰੋਸੀ ਅਫਸਰ ਡਾ ਸ਼ਾਮ ਸ਼ੁੰਦਰ ਸ਼ਰਮਾਂ , ਮਾਸ ਮੀਡੀਆਂ ਅਫਸਰ ਤੇ ਜਿਲਾ ਪਰੋਗਰਾਮ ਅਫਸਰ ਸ਼ਾਮਿਲ ਸਨ । ਸਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਮਹਾਤਮਾ ਗਾਧੀ ਦਾ ਦੀਨ ਦੁਖੀਆਂ ਪ੍ਰਤੀ ਵਿਵਹਾਰ ਸਾਨੂੰ ਉਹਨਾਂ ਦੀ ਸੇਵਾ ਤੇ ਸੰਭਾਲ ਕਰਨ ਦੀ ਸ਼ਕਤੀ ਦਿੰਦਾ ਹੈ । ਉਹਨਾਂ ਨੂੰ ਬਸ਼ਿਦਿਆਂ ਦੀ ਚੰਗੀ ਸਿਹਤ ਦੀ ਕਮਾਨਾ ਕੀਤੀ ਅਤੇ ਵਿਭਾਗ ਵੱਲੋ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸ਼ਾ ਵੀ ਦਵਾਇਆ।

LEAVE A REPLY

Please enter your comment!
Please enter your name here