ਸੀਨੀਅਰ ਸਿਟੀਜਨ ਦਿਵਸ ਤੇ ਵਧੀਕ ਕਮਿਸ਼ਨਰ ਨੇ ਬਜ਼ੁਰਗਾਂ ਨੂੰ ਵੰਡੇ ਗਰਮ ਲੋਈਆਂ ਅਤੇ ਸ਼ਾਲ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਵਿਖੇ ਅੰਤਰ ਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਫੂਡ ਕਰਾਫਟ ਇੰਸਟੀਚਿਊਟ ਵਿਖੇ ਮਨਾਇਆ ਗਿਆ।

Advertisements

ਇਸ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਨੁਪਮ ਕਲੇਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਇਸ ਮੌਕੇ ਓਲਡ ਏਜ਼ ਹੋਮ ਵਿੱਚ ਰਹਿ ਰਹੇ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮਿਲਕੇ ਉਹਨਾਂ ਨੂੰ ਆਪਣੇਪਨ ਦਾ ਅਹਿਸਾਸ ਦੁਆਇਆ। ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਦਾ ਦਿਨ ਬਜ਼ੁਰਗਾਂ ਦੇ ਮਾਣ ਅਤੇ ਖੁਸ਼ੀ ਲਈ ਮਨਾਇਆ ਜਾਂਦਾ ਹੈ, ਤਾਂ ਜੋ ਸਾਰੇ ਲੋਕ ਆਪਣੇ ਮਾਤਾ-ਪਿਤਾ ਦਾ ਮਾਣ ਅਤੇ ਸਤਿਕਾਰ ਕਰਨ। ਇਸ ਮੌਕੇ ਸਟੇਟ ਸੀਨੀਅਰ ਸਿਟੀਜਨ ਕੌਂਸਲ ਦੇ ਸੁਰਜੀਤ ਸਿੰਘ ਬ੍ਰਿਗੇਡੀਅਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਇਸ ਮੌਕੇ ਹੋਮ ਫਾਰ ਏਜ਼ਡ ਰਾਮ ਕਲੋਨੀ ਕੈਂਪ, ਸੰਧਿਆ ਦੀਪ ਬਿਰਧ ਆਸ਼ਰਮ ਅਤੇ ਗੁਰੂ ਨਾਨਕ ਸੇਵਾ ਘਰ ਬਿਰਧ ਆਸ਼ਰਮ ਹੁਸ਼ਿਆਰਪੁਰ ਦੇ ਹੋਮ ਵਿੱਚ ਰਹਿ ਰਹੇ 45 ਬਿਰਧ ਵਿਅਕਤੀਆਂ ਨੂੰ ਗਰਮ ਲੋਈਆਂ ਅਤੇ 20 ਔਰਤਾਂ ਨੂੰ ਗਰਮ ਸ਼ਾਲ ਤੋਂ ਇਲਾਵਾ ਫ਼ਲ ਆਦਿ ਵਧੀਕ ਡਿਪਟੀ ਕਮਿਸ਼ਨਰ ਵਲੋਂ ਵੰਡੇ ਗਏ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਜਿਲਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ, ਰਸ਼ਪਾਲ ਸਿੰਘ, ਜਰਨੈਲ ਸਿੰਘ ਧੀਰ, ਜਸਵਿੰਦਰ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here