ਦੁਕਾਨਦਾਰਾਂ ਵੱਲੋਂ ਨਿਗਮ ਦੀ ਜਗਾ ਤੇ ਰੱਖੇ ਸਮਾਨ ਨੂੰ ਟੀਮ ਨੇ ਲਿਆ ਕਬਜੇ ਵਿੱਚ, ਕੱਟੇ ਚਲਾਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿਮ ਤਹਿਤ ਸੁਪਰਿਟੇਡੇਂਟ ਸਵਾਮੀ ਸਿੰਘ ਦੀ ਅਗਵਾਈ ਹੇਠ ਤਹਿਬਜਾਰੀ ਟੀਮ ਜਿਸ ਵਿੱਚ ਦਫਤਰ ਦੇ ਕਰਮਚਾਰੀ ਕੁਲਵਿੰਦਰ, ਦੀਪਕ, ਅਰਜੂਨ ਅਤੇ ਸੋਨੀ ਵੀ ਸ਼ਾਮਲ ਸਨ।

Advertisements

ਉਹਨਾਂ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਸਬਜੀ ਮੰਡੀ, ਕਮਾਲਪੁਰ ਚੌਂਕ, ਫਗਵਾੜਾ ਰੋਡ, ਪ੍ਰਭਾਤ ਚੌਂਕ, ਸੁਤਹਿਰੀ ਰੋਡ, ਸੈਸ਼ਨ ਚੌਂਕ, ਕੋਰਟ ਰੋਡ ਅਤੇ ਰੇਡਵੇ ਰੋਡ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਵਲੋ ਨਗਰ ਨਿਗਮ ਦੀ ਜਗਾ ਤੇ ਰੱਖੇ ਗਏ ਸਮਾਨ ਨੂੰ ਕਬਜ਼ੇ ਵਿੱਚ ਲੈਕੇ ਦੁਕਾਨਦਾਰਾਂ ਦਾ ਚਲਾਨ ਵੀ ਕੱਟਿਆ। ਉਹਨਾਂ ਨੇ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਨਗਰ ਨਿਗਮ ਦੀ ਜਗਾ ਤੇ ਸਮਾਨ ਰਖੱਣ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟ ਕੇ ਜੁਰਮਾਨੇ ਕੀਤੇ ਜਾਣਗੇ।

LEAVE A REPLY

Please enter your comment!
Please enter your name here