ਦਿਲਬਾਗ ਜੋਹਲ ਵਲੋਂ ਅਬਜਰਵੇਸ਼ਨ ਹੋਮ, ਸਪੈਸ਼ਲ ਹੋਮ, ਪਲੇਸ ਆਫ ਸੇਫਟੀ, ਜੁਵੇਨਾਈਲ ਹੋਮ ਅਤੇ ਓਲਡ ਏਜ ਹੋਮ ਦਾ ਅਚਨਚੇਤ ਦੋਰਾ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਤੇ ਸ਼ੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੋਹਲ ਵਲੋਂ  ਅਬਜਰਵੇਸ਼ਨ ਹੋਮ, ਸਪੈਸ਼ਲ ਹੋਮ, ਪਲੇਸ ਆਫ ਸੇਫਟੀ, ਚਿਲਡਰਨ ਹੋਮ   ਅਤੇ ੳਲਡ ਏਜ ਹੋਮ, ਰਾਮ ਕਲੋਨੀ ਕੈਂਪ, ਹੁਸਿ਼ਆਰਪੁਰ ਵਿਖੇ ਅਚਨਚੇਤ ਦੋਰਾ ਕੀਤਾ ਗਿਆ। ਉਨ੍ਹਾਂ ਨਾਲ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜੀਤਾ ਜੋਸ਼ੀ ਵੀ ਸਨ।ਇਸ ਦੌਰੇ ਦੌਰਾਨ ਅਬਜਰਵੇਸ਼ਨ ਹੋਮ, ਸਪੈਸ਼ਲ ਹੋਮ ਦੇ ਬੱਚਿਆਂ ਦੇ ਕੇਸਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਗਿਆ।  ਬੱਚਿਆਂ ਦੀ ਸਿਹਤ ਸਬੰਧੀ ਖਾਣ—ਪੀਣ ਦਾ ਨਿਰੀਖਣ ਕੀਤਾ ਗਿਆ। ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਨੂੰ ਕਿਹਾ ਗਿਆ ਅਤੇ ਉਨ੍ਹਾਂ ਦੇ ਕਾਨੂੰਨੀ ਹੱਕਾਂ ਦੀ ਗੱਲ ਕੀਤੀ ਗਈ। ਇਸਦੇ ਨਾਲ ਹੀ ਪਲੇਸ ਆਫ ਸੇਫਟੀ ਵਿੱਚ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ।

Advertisements

 ਇਸ ਤੋਂ ਇਲਾਵਾ ਓਲਡ ਏਜ ਹੋਮ ਦਾ ਦੌਰਾ ਵੀ ਕੀਤਾ ਗਿਆ ।ਇਸ ਦੌਰੇ ਦੋਰਾਨ ਓਲਡ ਏਜ ਹੋਮ 20 ਬਜੁਰਗ ਰਹਿ ਰਹੇ ਹਨ ਜਿਹਨਾਂ ਵਿੱਚ 13 ਇਸਤਰੀਆਂ ਅਤੇ  07 ਮਰਦ ਸਨ। ਜਿਨ੍ਹਾਂ ਦੀ ਸਿਹਤ ਸਬੰਧੀ ਹਾਲ-ਚਾਲ ਜਾਣਿਆ ਗਿਆ।  ਖਾਣ—ਪੀਣ ਦਾ ਨਿਰੀਖਣ ਕੀਤਾ ਗਿਆ ਅਤੇ ਬਜੁਰਗਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਿਸਟੈਂਟ  ਚੁੰਨੀ ਲਾਲ ਨੂੰ ਨਿਰਦੇਸ਼ ਦਿੱਤੇ ਗਏ ਕਿ ਓਲਡ ਏਜ ਹੋਮ ਦੇ ਬਜੁਰਗਾਂ ਦੀ ਸਿਹਤ,  ਓਲਡ ਏਜ ਹੋਮ ਦੀ ਸਾਫ ਸਫਾਈ ਰੱਖੀ ਜਾਵੇ। ਇਸ ਮੌਕੇ ਓਬਜ਼ਰਵੇਸ਼ਨ ਹੋਮ ਸੁਪਰਡੈਂਟ ਨਰੇਸ਼ ਕੁਮਾਰ, ਪੁਨੀਤ ਕੁਮਾਰ ਓਲਡ ਏਜ ਹੋਮ ਦੇ ਅਸਿਸਟੈਂਟ ਚੁੰਨੀ ਲਾਲ ਅਤੇ ਡਾਕਟਰ ਰੋਜੀ ਵੀ ਹਾਜ਼ਰ ਰਹੇ।

LEAVE A REPLY

Please enter your comment!
Please enter your name here