ਜਿਲੇ ਵਿੱਚ 23 ਹਜ਼ਾਰ 135 ਬੱਚਿਆਂ ਨੂੰ ਪਿਲਾਈਆਂ ਜਾਣਗੀਆ ਪੋਲੀਓ ਬੂੰਦਾਂ – ਡਾ. ਰੇਨੂੰ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਦੋ ਬੂੰਦ ਜਿਦਗੀ ਦੀਆਂ ਪੋਲੀਉ ਰੋਧਿਕ ਬੂਦਾਂ ਪਿਲਾਉਣ ਲਈ ਐਤਵਾਰ ਤੋ ਤਿਨ ਦਿਨਾਂ ਮੁਹਿੰਮ ਦੀ  ਜਾਗਰੂਕਤਾ ਸਬੰਧੀ ਇਕ ਰਿਕਸ਼ਾ ਰੈਲੀ ਦੀ ਸ਼ੁਰੂਆਤ ਸਥਾਨਿਕ ਦਫਤਰ ਸਿਵਲ ਸਰਜਨ ਤੋ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਹਰੀ ਝੰਡੀ ਦੇ ਕੇ ਕੀਤੀ .। ਇਸ ਰਿਕਸ਼ਾਂ ਮਾਈਕਿੰਗ ਰਾਹੀ ਸ਼ਹਿਰ ਦੇ ਵੱਖ- ਵੱਖ ਖੇਤਰਾਂ ਰਹਿ ਰਹੇ  ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਉ ਬੂਦਾਂ ਪਿਲਾਉਣ ਲਈ ਜਾਗਰੂਕ ਕਰਨਗੇ । ਇਸ ਮੋਕੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਸ਼ਹਿਰੀ ਖੇਤਰ ਦੇ 6372 ਅਤੇ ਪੇਡੂ ਖੇਤਰ ਦੇ 16763 ਬੱਚਿਆਂ ਨੂੰ ਇਸ ਤਿੰਨ ਦਿਨਾ ਮੁਹਿੰਮ ਦੋਰਾਨ ਕਵਰ ਕੀਤਾ ਜਾਵੇਗਾ ।

Advertisements

ਜਿਸ ਲਈ ਸਰੀਆਂ ਤਿਆਰੀਆਂ ਮਕੰਮਲ ਕਰ ਲਈਆ ਗਈਆ ਹਨ । ਡਾ ਜੀ ਐਸ ਕਪੂਰ ਜਿਲਾ ਟੀਕਾਕਰਨ ਅਫਸਰ , ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲੇ ਵਿੱਚ 23 ਹਜਾਰ 135 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 172 ਘਰ ਤੋ ਘਰ ਟੀਮਾਂ 17 ਹਜਾਰ 588 ਝੁਗੀ ਝੌਪੜੀ ਤੇ 121 ਭੱਠਿਆਂ ਤੇ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਪੋਲੀਓ ਬੂਦਾਂ ਪਿਵਲਾਉਣ  ਲਈ ਲਗਾਈਆਂ ਗਈਆ ਹਨ । ਉਹਨਾਂ ਪ੍ਰੈਸ ਰਾਹੀ ਆਮ  ਜਨਤਾ ਨੂੰ ਅਪੀਲ ਕਿ ਉਹ ਪੋਲੀਓ ਮਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਦੇਣ ।ਇਸ ਮੋਕੇ ਸਹਿਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ,ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ,ਡਾ ਸੁਨੀਲ ਅਹੀਰ , ਮੁਨੀਸ਼ਾ ਕੁਮਾਰੀ, ਦੇਵ ਰਾਜ ਸਿਧੂ ਤੇ ਹੋਰ ਹਾਜਰ ਸਨ

LEAVE A REPLY

Please enter your comment!
Please enter your name here