ਸ਼ਹਿਰ ਦੀਆਂ ਸਟਰੀਟ ਲਾਈਟਾਂ ਜਲਦ ਹੋਣਗੀਆਂ ਐਲ.ਈ.ਡੀ ਵਿੱਚ ਤਬਦੀਲ: ਮੇਅਰ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ।  ਭਾਰਤ ਦੇ ਪ੍ਰਧਾਨ ਮੰਤਰੀ ਨਰਿਂਦਰ ਮੋਦੀ ਵੱਲੋ ਚਲਾਈ ਗਈ ਉਜਾਲਾ ਯੋਜਨਾ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਦੀ ਸਾਰੀ ਸਟਰੀਟ ਲਾਈਟ ਨੂੰ ਐਲ.ਈ.ਡੀ. ਲਾਈਟਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਬਹਾਦਰਪੁਰ ਦੀ ਸ਼ਮਸ਼ਾਨ ਘਾਟ ਰੌਡ ਤੋ ਚਾਂਦ ਨਗਰ ਚੌਂਕ ਤੱਕ ਪੁਰਾਨੀਆਂ ਸਟਰੀਟ ਲਾਈਟਾਂ ਹਟਾ ਕੇ ਐਲ.ਈ.ਡੀ. ਲਾਈਟਾਂ ਲਗਾਉਣ ਦੇ ਕੰਮ ਦਾ ਨਿਰੀਖਣ ਅਤੇ ਪ੍ਰਗਤੀ ਦਾ ਜਾਇਜਾ ਲੈਣ ਦੇ ਮੌਕੇ ਦੱਸਿਆ ਕਿ ਨਗਰ ਨਿਗਮ ਵੱਲੋਂ ਬਿਜਲੀ ਬਚਾਉਣ ਲਈ ਸ਼ਹਿਰ ਦੀਆਂ ਸਟਰੀਟ ਲਾਈਟਾਂ ਐਲ.ਈ.ਡੀ ਲਾਈਟਾਂ ਵਿੱਚ ਬਦਲੀਆਂ ਜਾ ਰਹੀਆਂ ਹਨ। ਜਿਸ ਤੇ ਨਗਰ ਨਿਗਮ ਦਾ ਕੋਈ ਵੀ ਖਰਚਾ ਨਹੀ ਹੋਵੇਗਾ। ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲਾ ਦੇ ਅਧੀਨ ਆਂਉਦੀ ਈ.ਈ.ਐਸ.ਐਲ ਵੱਲੋਂ ਇਹ ਲਾਈਟਾਂ ਬਦਲੀਆਂ ਜਾ ਰਹੀਆਂ ਹਨ ।

Advertisements

ਇਹ ਕੰਪਨੀ 50 ਫੀਸਦੀ ਬਚਣ ਵਾਲੇ ਬਿਜਲੀ ਦੇ ਬਿੱਲ ਵਿੱਚੋ ਲਾਈਟਾਂ ਦਾ ਖਰਚਾ ਪੂਰਾ ਕਰੇਗੀ ਅਤੇ 7 ਸਾਲ ਤੱਕ ਇਹਨਾ ਲਾਈਟਾਂ ਦੇ ਰੱਖ ਰਖਾਵ ਦੀ ਜਿੰਮੇਵਾਰੀ ਵੀ ਲਵੇਗੀ। ਇਸ ਕੰਪਨੀ ਵੱਲੋਂ ਪੂਰੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਸਾਰੀਆਂ ਗਲੀਆਂ ਵਿੱਚ 15 ਹਜਾਰ ਦੇ ਕਰੀਬ ਐਲ.ਈ.ਡੀ ਪੁਆਂਈਟ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸ਼ਹਿਰ ਦੀਆਂ ਮੂੱਖ ਸੱੜਕਾਂ ਤੇ ਐਲ.ਈ.ਡੀ ਲਾਈਟਾਂ ਲਗਾਉਣ ਉਪਰੰਤ ਸਾਰੇ ਵਾਰਡਾਂ ਦੀਆਂ ਗਲੀਆਂ ਅਤੇ ਮੁਹਲਿਆਂ ਵਿੱਚ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਸ਼ੂਰੁ ਕਰ ਦਿੱਤਾ ਗਿਆ ਹੈ। ਇਸ ਕੰਮ ਲਈ 3 ਟੀਮਾਂ ਲਗਾਈਆਂ ਗਈਆ ਹਨ ਅਤੇ ਜਲਦੀ ਹੀ ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਐਲ.ਈ.ਡੀ ਲਾਈਟਾਂ ਵਿਚ ਤਬਦੀਲ ਕਰ ਦਿੱਤੀਆਂ ਜਾਣਗੀਆਂ ਉਹਣਾ ਦਸਿਆ ਕਿ ਰਹਿ ਗਏ ਮੁੱਹਲਿਆ ਵਿੱਚ 10 ਪ੍ਰਤਿਸ਼ਤ ਹੋਰ ਐਲ.ਈ.ਡੀ ਲਾਈਟਾਂ ਲਗਾਉਣ ਦੀ ਅਪੀਲ ਰੱਖੀ ਗਈ ਹੈ।

LEAVE A REPLY

Please enter your comment!
Please enter your name here