ਬਸਪਾ ਵੱਲੋਂ 6 ਦਸੰਬਰ ਨੂੰ ਮਨਾਇਆ ਜਾਵੇਗਾ ਡਾ. ਅੰਬੇਡਕਰ ਦਾ ਪ੍ਰੀ ਨਿਰਮਾਣ ਦਿਵਸ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਕਰੋੜਾ ਦੱਬੇ ਕੁਚਲੇ ਲੋਕਾ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਵਾਲੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 6 ਦਿਸੰਬਰ ਨੂੰ ਪ੍ਰੀਨਿਰਵਾਣ ਦਿਵਸ ‘ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਸਪਾ ਵੱਲੋਂ ਸ਼ਰਧਾਜਲੀ ਸਮਾਗਮ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਰਹੀਮਪੁਰ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਜਿਸ ਵਿੱਚ ਮੁੱਖ ਮਹਿਮਾਨ ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਰਾਜੂ ਜੀ ਤੇ ਮਿਸ਼ਨਰੀ ਕਲਾਕਾਰ ਬਲਵਿੰਦਰ ਬਿੱਟੂ ਆਦਿ ਹਜ਼ਾਰ ਹੋਣਗੇ।

Advertisements

ਇਸ ਮੌਕੇ ਤੇ ਪ੍ਰਸ਼ੋਤਮ ਆਹੀਰ, ਬੀਬੀ ਮਹਿੰਦਰ ਕੋਰ, ਡਾ ਰਤਨ ਚੰਦ, ਮਦਨੳ ਬੈਂਸ, ਓਕਾਰ ਸਿੰਘ ਝੰਮਟ, ਅਮਰਜੀਤ ਕੁਮਾਰ ਭੱਟੀ, ਹਰਦਿਆਲ ਸੰਧੂ, ਦਿਨੇਸ਼ ਕੁਮਾਰ ਪੱਪੂ, ਪਵਨ ਕੁਮਾਰ, ਕਮਲਜੀਤ ਦਰਦੀ, ਅਮ੍ਰਿਤਪਾਲ ਲਾਲਾ, ਹਰਭਜਨ ਲਾਲ ਭੱਟੀ, ਹਰਜਿੰਦਰ ਲਾਡੀ, ਧਰਮਿੰਦਰ ਪੱਪੂ, ਹਰਬੰਸ, ਗਿਆਨ ਚੰਦ, ਚੰਦਨ ਕੁਮਾਰ ਆਦਿ ਬਹੁਜਨ ਸਮਾਜ ਪਾਰਟੀ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here