ਆਈਡੋਨੇਸ਼ਨ ਸੁਸਾਇਟੀ ਨੇ ਨਵੇਂ ਸਾਲ ਦਾ ਕਲੰਡਰ ਕੀਤਾ ਰਿਲੀਜ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਮੁਕਤਾ ਵਾਲਿਆ। ਆਈਡੋਨੇਸ਼ਨ ਸੋਸਾਇਟੀ ਹੁਸ਼ਿਆਰਪੁਰ ਵੱਲੋ ਅੱਖਾਂ ਦਾਨ ਸੰਬੰਧੀ ਲੋਕਾਂ ਵਿੱਚ ਜਗਰੂਕਤਾ ਪੈਦਾ ਕਰਕੇ ਸਮਾਜ ਵਿੱਚ ਜਿਉਦੇ ਜੀਅ ਖੂਨਦਾਨ, ਮਰਨ ਉਪਰੰਤ ਅੱਖਾਂ ਦਾ ਦਾਨ ਵਿਸ਼ੇ ਨੂੰ ਸਮਰਪਿਤ ਸਾਲ- 2019 ਦਾ ਕਲੰਡਰ ਅੱਜ ਸਿਵਲ ਸਰਜਨ ਡਾ. ਰੇਨੂ ਸੂਦ ਵੱਲੋਂ ਰਿਲੀਜ ਕੀਤਾ ਗਿਆ।

Advertisements

ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ,ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ, ਡਾ ਰਜਿੰਦਰ ਰਾਜ , ਬਾਹਦਰ ਸਿੰਘ ਸੁਨੇਤ ਪ੍ਰਧਾਨ , ਜਸਵੀਰ ਸਿੰਘ ਜਨਰਲ ਸੈਕਟਰੀ , ਕਰਮਜੀਤ ਸਿੰਘ , ਬਲਜੀਤ ਸਿੰਘ, ਪੀ. ਏ. ਸਤਪਾਲ , ਮਾਸ ਮੀਡੀਆਂ ਤੋ  ਗੁਰਵਿੰਦਰ ਸਿੰਘ   ਤੇ ਹੋਰ ਅਫਸਰ ਮੌਜੂਦ ਸਨ।

ਸਿਵਲ ਸਰਜਨ ਵੱਲੋ ਇਸ ਮੋਕੇ ਸੁਸਾਇਟੀ ਦੇ ਮੈਬਰਾਂ ਦੀ ਪੰਜਾਬ ਨੂੰ ਕੋਰਨੀਆਂ ਮੁਕਤ ਹੋਣ ਤੇ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਕਿਹਾ ਕਿ ਸੰਸਥਾਂ ਦਾ ਅੱਖਾ ਦਾਨ ਕਰਨ ਵਾਲਾ ਕੰਮ ਬਹੁਤ ਸ਼ਲਾਘਾ ਯੋਗ ਹੈ। ਅੱਖਾਂ ਦਾਨ ਕਰਨ ਵਾਲਾ ਵਿਆਕਤੀ ਮਰਨ ਉਪਰੰਤ ਦੋ ਵਿਆਕਤੀਆਂ ਨੂੰ ਰੋਸ਼ਨੀ ਪ੍ਰਦਾਨ ਕਰਦਾ ਹੈ। ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਮੋਤੀਆਂ ਬਿੰਦ ਦਾ ਅਪਰੇਸ਼ਨ ਮੁਫਤ ਕੀਤੇ ਜਾਦੇ ਹਨ ।

LEAVE A REPLY

Please enter your comment!
Please enter your name here