Tuesday, October 13, 2026
Home Education ਇੰਡੀਅਨ ਨੇਵੀ/ਏਅਰ ਫੋਰਸ ਦੀ ਭਰਤੀ ਵਾਸਤੇ ਸੀ-ਪਾਈਟ ਦੇਵੇਗਾ ਮੁਫ਼ਤ ਟਰੇਨਿੰਗ

ਇੰਡੀਅਨ ਨੇਵੀ/ਏਅਰ ਫੋਰਸ ਦੀ ਭਰਤੀ ਵਾਸਤੇ ਸੀ-ਪਾਈਟ ਦੇਵੇਗਾ ਮੁਫ਼ਤ ਟਰੇਨਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ-ਪਾਈਟ ਕੈਂਪ ਤਲਵਾੜਾ ਵਿਖੇ ਇੰਡੀਅਨ ਨੇਵੀ/ਇੰਡੀਅਨ ਏਅਰ ਫੋਰਸ ਦੀਆਂ ਅਸਾਮੀਆਂ ਦੀ ਭਰਤੀ ਪੂਰਵ ਸਿਖਲਾਈ ਦੇਣ ਦੀ ਮੁਫ਼ਤ ਸਿਖਲਾਈ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ ਤਲਵਾੜਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਨਜਦੀਕ ਰਾਕ ਗਾਰਡਨ ਤਲਵਾੜਾ ਵਿਖੇ ਇੰਡੀਅਨ ਏਅਰ ਫੋਰਸ/ਇੰਡੀਅਨ ਨੇਵੀ ਦੀਆਂ 3 ਹਜ਼ਾਰ ਅਸਾਮੀਆਂ ਦੀ ਭਰਤੀ ਲਈ ਪੂਰਵ ਸਿਖਲਾਈ ਦਿੱਤੀ ਜਾ ਰਹੀ ਹੈ।

Advertisements

ਜਿਨਾਂ ਪ੍ਰੀਖਿਆਰਥੀਆਂ ਨੇ ਇੰਡੀਅਨ ਨੇਵੀ ਅਤੇ ਇੰਡੀਅਨ ਏਅਰ ਫੋਰਸ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕੀਤਾ ਹੈ, ਉਹ ਪ੍ਰੀਖਿਆ ਵਾਸਤੇ ਸਿਖਲਾਈ ਲੈਣ ਲਈ ਆਪਣੇ ਅਸਲ ਦਸਤਾਵੇਜ ਲੈ ਕੇ ਸੀ-ਪਾਈਟ ਕੈਂਪ ਤਲਵਾੜਾ ਨਾਲ ਸੰਪਰਕ ਕਰਨ। ਸਿਖਲਾਈ ਦੌਰਾਨ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। 

LEAVE A REPLY

Please enter your comment!
Please enter your name here