ਯੂਨੀਅਨ ਆਫ ਜਰਨਲਿਸਟ ਵਲੋਂ ਪੰਚ-ਸਰਪੰਚ ਪੱਤਰਕਾਰਾਂ ਦਾ ਕੀਤਾ ਗਿਆ ਸਨਮਾਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਬੀਤੇ ਦਿਨੀਂ ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਜਿਲਾ ਹੁਸ਼ਿਆਰਪੁਰ ਤੋਂ ਪੰਚ ਸਰਪੰਚ ਚੁਣੇ ਗਏ ਪੱਤਰਕਾਰਾਂ ਦਾ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਲਿਸਟ ਦੇ ਜਿਲਾ ਪ੍ਰਧਾਨ ਦਲਜੀਤ ਸਿੰਘ ਅਜਨੋਹਾ ਵਲੋਂ ਪ੍ਰੈਸ ਕਲੱਬ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।

Advertisements

ਇਸ ਸਬੰਧੀ ਗੱਲਬਾਤ ਕਰਦੇ ਹੋਏ ਜਿਲਾ ਪ੍ਰਧਾਨ ਦਲਜੀਤ ਸਿੰਘ ਅਜਨੋਹਾ ਨੇ ਦੱਸਿਆ ਕਿ ਇਸ ਮੌਕੇ ਪੱਤਰਕਾਰ ਜੁਗਿੰਦਰ ਸਿੰਘ ਕੁੱਲੇਵਾਲ, ਦੀਪਕ ਠਾਕੁਰ ਹਲੇੜ , ਸੰਦੀਪ ਉੱਤਮ ਉੱਚੀ ਬਸੀ, ਪਰਮਜੀਤ ਸਿੰਘ ਭੂੰਨੋ, ਸੁਨੀਲ ਕੁਮਾਰ ਸ਼੍ਰੀਧਰ ਟੂਟੋਮਜਾਰਾ ਦਾ ਬਤੋਰ ਸਰਪੰਚ ਚੁਣੇ ਜਾਣ ਤੇ ਸਨਮਾਨ ਕੀਤਾ ਗਿਆ। ਇਹ ਸਾਡੇ ਪੱਤਰਕਾਰਾਂ ਲਈ ਬਹੁਤ ਵੱਡੀ ਉਪਲਬਦੀ ਹੈ ਕਿ ਉਹ ਪੱਤਰਕਾਰੀ ਦੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਕਰਨ ਦਾ ਸੁਭਾਗ ਸਮਾਂ ਵੀ ਪ੍ਰਾਪਤ ਹੋਇਆ ਹੈ। ਇਸ ਮੌਕੇ ਐਡਵੇਕੋਟ ਅਸ਼ਵਨੀ ਵਰਮਾ, ਪ੍ਰਸ਼ੋਤਮ ਦੜੋਚ. ਬਿੱਟੂ ਕਸ਼ਯਪ, ਪਰਮਜੀਤ ਨੌਰੰਗਾਬਾਦੀ, ਬਹਾਦਰ ਖਾਨ, ਜਸਵਿੰਦਰ ਹੀਰ ਸਮੇਤ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਦੇ ਪੱਤਰਕਾਰ ਹਾਜਰ ਸਨ। 

LEAVE A REPLY

Please enter your comment!
Please enter your name here