ਸ਼ਹੀਦ ਭਗਤ ਸਿੰਘ ਸੈਣਾ ਨੇ ਸਕੂਲ ਦੇ ਬੱਚਿਆਂ ਨੂੰ ਵੰਡੀ ਪਾਠਕ ਸਮੱਗਰੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਗੁਰਜੀਤ ਸੋਨੂੰ। ਸ਼ਹੀਦ ਭਗਤ ਸਿੰਘ ਸੈਨਾ ਦੀ ਮਹਿਲਾ ਪ੍ਰਧਾਨ ਆਸ਼ਾ ਰਾਣੀ ਦੀ ਅਗਵਾਈ ਵਿੱਚ ਪਿੰਡ ਢੱਡੇ ਬਾਵਾ ਮੋਹਰ ਸਿੰਘ ਸ਼ਹੀਦ ਗੁਰਪਾਲ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬੱਚਿਆਂ ਨੂੰ ਪਾਠਕ ਸਮੱਗਰੀ ਵੰਡੀ ਗਈ। ਇਸ ਮੌਕੇ ਤੇ ਸੈਨਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਵਜੋਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਡਾਕਟਰ ਰਵਜੋਤ ਨੇ ਕਿਹਾ ਕਿ ਬੱਚਿਆਂ ਨੂੰ ਪੜਾਈ ਵਿੱਚ ਹੋਰ ਅੱਗੇ ਵੱਧਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਵੱਧ ਕੇ ਸਰਕਾਰੀ ਸਕੂਲਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

Advertisements

ਪਰ ਸਰਕਾਰਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਦੀਆਂ ਹਰ ਤਰਾਂ ਦੀਆਂ ਸਮੱਸਿਆਵਾਂ ਹਲ ਕਰਨ। ਸਮੱਸਿਆਵਾਂ ਦਾ ਹਲ ਨਾ ਹੋਣ ਕਰਕੇ ਹੀ ਅੱਜਕਲ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਬਹੁਤ ਘੱਟ ਗਿਣਤੀ ਹੈ। ਸ਼ਹੀਦ ਭਗਤ ਸਿੰਘ ਸੈਨਾ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਾਗਰ ਨੇ ਦੱਸਿਆ ਕਿ ਸ਼ਹੀਦ ਭਗਤ ਸੈਨਾ ਪਿਛਲੇ 8 ਸਾਲਾਂ ਤੋਂ ਲਗਾਤਾਰ ਸਰਕਾਰੀ ਸਕੂਲਾਂ ਵਿੱਚ ਹਰ ਤਰਾਂ ਸਹਿਯੋਗ ਦੇ ਰਹੀ ਹੈ। ਇਸ ਮੌਕੇ ਤੇ ਹਰਮੇਸ਼ ਸਾਹਿਲ, ਮੈਡਮ ਰਮਨਦੀਪ ਕੌਰ, ਸਰਪੰਚ ਸਤਵੀਰ ਸਿੰਘ, ਸੁਖਦੀਪ ਕੌਰ, ਰਜਨੀਸ਼ ਦੇਵੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here