ਸੁੰਦਰ ਨਗਰ ਖੇਤਰ ਵਿੱਚ ਓਟ ਸੈਂਟਰ ਬਾਰੇ ਜਾਗਰੂਕਤਾ ਰੈਲੀ ਦਾ ਆਯੋਜਨ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਟਰ- ਜਤਿੰਦਰ ਪ੍ਰਿੰਸ। ਲੋਕਾਂ ਨੂੰ ਨਸ਼ੇ ਦੇ ਦੂਸ਼ ਪ੍ਰਭਾਵ ਬਾਰੇ ਜਾਣਕਾਰੀ ਦੇਣ ਹਿੱਤ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਨਿਵਰਾਨ ਅਤੇ ਮੁੜ ਵਸੇਵਾਂ ਕੇਂਦਰ ਫਹਿਤਗੜ ਸੰਸਥਾਂ ਵੱਲੋ ਸੁੰਦਰ ਨਗਰ ਖੇਤਰ ਵਿੱਚ ਓਟ ਸੈਟਰ ਬਾਰੇ ਇਕ ਜਾਗਰੂਕਤਾ ਰੈਲੀ ਦਾ ਅਯੋਜਨ ਕੀਤਾ ਗਿਆ । ਇਸ ਰੈਲੀ ਨੂੰ ਡਾ. ਗੁਰਵਿੰਦਰ ਸਿੰਘ ਇੰਨਚਾਰਜ, ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ, ਪ੍ਰਿਸੀਪਲ ਨਰਸਿੰਗ ਸਕੂਲ ਸਿਵਲ ਹਸਪਤਾਲ ਵੱਲੋ ਸਾਂਝੇ ਤੌਰ ਦੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Advertisements

ਇਸ ਮੋਕੇ ਸਬੋਧਨ ਕਰਦਿਆ ਡਾ. ਗੁਰਵਿੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਾ ਮੁਕਤੀ ਵੱਲ ਪੂਰੀ ਤਰਾਂ ਬਚਨ ਵੱਧ ਹੈ । ਜਿਹੜੇ ਵਿਆਕਤੀ ਕਿਸੇ ਕਾਰਨ ਨਸ਼ੇ ਦੀ ਦਲ-ਦਲ ਵਿੱਚ ਫਸ ਚੁਕੇ ਹਨ ਉਹਨਾਂ ਨੂੰ ਸਰਕਾਰ ਵੱਲੋਂ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਓਟ ਅਤੇ ਨਸ਼ਾ ਮੁਕਤੀ ਕੇਦਰਾਂ ਵਿੱਚ ਮੁਫਤ ਇਲਾਜ ਕਰਕੇ ਉਪਰਾਲੇ ਕੀਤਾ ਜਾ ਰਿਹੇ ਹਨ । ਇਸ ਮੌਕੇ ਰੈਲੀ ਵਿੱਚ ਸ਼ਾਮਿਲ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵੱਲੋ ਨੁਕੜ ਨਾਟਿਕ ਰਾਹੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਬਚਾਓ ਲਈ ਤਰੀਕਿਆ ਬਾਰੇ ਦੱਸਿਆ। ਇਸ ਮੋਕੇ ਕੋਂਸਲਰ  ਨੀਸ਼ਾ ਰਾਣੀ, ਸੰਦੀਪ ਕੁਮਾਰੀ, ਪ੍ਰਸ਼ਾਤ ਅਤੇ ਸੁਖਵਿੰਦਰ ਕੋਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here