ਮਨਿਸਟੀਰੀਅਲ ਸਰਵਸਿਜ ਯੂਨੀਅਨ ਨੇ ਕਲਮਛੋੜ ਹੜਤਾਲ ਕਰਕੇ ਸਰਕਾਰ ਖਿਲਾਫ ਦਿੱਤਾ ਰੋਸ਼ ਧਰਨਾ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸੂਬਾ ਪੱਧਰੀ ਕਾਲ ਤੇ ਅੱਜ ਸਿਵਲ ਸਰਜਨ ਦਫਤਰ ਅੱਗੇ ਮਨਿਸਟੀਰੀਅਲ ਸਰਵਸਿਜ ਯੂਨੀਅਨ ਹੁਸ਼ਿਆਰਪੁਰ ਵੱਲੋ ਕਲਮਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਦੀ ਮੁਲਾਜਮ ਮਾਰੂ ਨੀਤੀ ਵਿਰੁਧ ਰੋਸ਼ ਧਰਨਾ ਦਿੱਤਾ। ਇਸ ਧਰਨੇ ਵਿੱਚ ਦਰਜਾਚਾਰ ਦੇ ਨਾਲ ਨਾਲ ਪੈਰਾਮੈਡੀਕਲ ਵੱਲੋ ਵੀ ਸਹਿਯੋਗ ਦਿੱਤਾ। ਇਸ ਮੋਕੇ ਸਿਵਲ ਸਰਜਨ ਦਫਤਰ ਮਨਸਟੀਰੀਅਲ ਸਟਾਫ ਦੇ ਜਨਰਲ ਸਕੱਤਰ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸਮੁੱਚੇ ਮੁਲਾਜਮ ਵਰਗ ਨੂੰ ਮਿਤੀ 1-1-17 ਤੋ 31-12-18 ਤੱਕ ਕੇਦਰੀ ਪੈਟਰਨ ਤੇ ਮਿਲਣ ਵਾਲੀਆ ਡੀ. ਏ. ਦੀਆਂ ਕਿਸ਼ਤਾ ਤੇ ਵਾਝੇ ਰੱਖਣ ਤੋ ਇਲਾਵਾਂ  ਤਨਖਾਹ ਕਮਿਸ਼ਨ ਦੇ ਦੀ ਰਿਪੋਰਟ ਦੇ ਅਧਾਰ ਤੇ ਮਿਤੀ 1-1-16 ਤੋ ਤਨਖਾਹ ਅਤੇ ਭੱਤਿਆ ਵਿੱਚ ਮਿਲਣ ਵਾਲੇ ਵਾਧੇ ਨੂੰ ਜਾਣ ਬੁੱਝ ਰੋਕ  ਕੇ ਰੱਖਿਆ ਹੋਇਆ ਹੈ । ਜਦੋ ਕਿ ਪੰਜਾਬ ਸਰਕਾਰ  ਵੱਲੋ ਆਪਣੇ ਆਈ ਏ ਐਸ/ ਪੀ ਸੀ ਐਸ ਅਧਿਕਾਰੀਆਂ ਨੂੰ ਜਿਥੇ 7 ਵੇ (ਕੇਦਰ ) ਦੀ ਰਿਪਰਟ ਦੇ ਅਧਾਰ ਤੇ ਮਿਤੀ 1-1-16 ਤੋ  ਤਨਖਾਹ ਅਤੇ ਭੱਤਿਆ ਵਿੱਚ ਵਾਧਾ ਦਿੱਤਾ ਜਾ ਰਿਹਾ ਹੈ ਉਥੇ ਉਹਨਾਂ ਨੂੰ  ਅਪ ਟੂ ਡੈਟ ਡੀ. ਏ. ਦੀਆਂ ਕਿਸ਼ਤਾਂ ਭੁਗਤਾਨ ਕੀਤਾ ਜਾ ਰਿਹਾ ਹੈ ।

Advertisements

ਇਸ ਤੋ ਸ਼ਪਸ਼ਟ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋ ਬਿਉਰੀਕਰੇਸ਼ੀ ਨੂੰ ਖੁਲੇ ਗੱਫੇ ਦੇ ਕੇ ਆਮ ਅਧਿਕਾਰੀਆਂ /ਕਰਮਚਾਰੀਆਂ ਨਾਲ ਵਿਤਕਰਾਂ ਕੀਤਾ ਜਾ ਰਿਹਾ । ਇਸ ਵਿਤਕਰੇ ਵਿਰੁੱਧ ਅੱਜ ਪੰਜਾਬ ਦੇ ਸਮੂਹ ਮਨਿਸਟੀਰੀਅਲ ਸਟਾਫ ਦੇ ਕਰਮਚਾਰੀ 13-2-19 ਤੋ 17-2-19 ਤੱਕ ਕਲਮਛੋੜ ਹੜਤਾਲ ਤੇ ਰਹਿਣਗੇ। ਇਸ ਮੋਕੇ  ਪੈਰਾ ਮੈਡੀਕਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਜਿਹੜੇ ਵਾਧੇ ਮੁਲਾਜਮ ਤੇ ਲੋਕਾਂ ਨਾਲ ਕਰਕੇ ਕਾਗਰਸ ਸਰਕਾਰ ਸੱਤਾ ਵਿੱਚ ਆਈ ਸੀ ਉਹਨਾਂ ਤੋ ਮੁੱਕਰ ਗਈ ਤੇ ਪੰਜਾਬ ਵਿੱਚ ਦਿਨੋ ਦਿਨ ਸਿਹਤ ਸਹੂਲਤਾਂ, ਸਿਖਿਆ ਵਿਭਾਗ, ਤੇ ਹੋਰ ਸਰਕਾਰੀ ਮਹਿਕਮਿਆ ਦੀ ਨਿਜੀਕਰਨ ਕੀਤਾ ਜਾ  ਰਿਹਾ । ਪਿਛਲੇ ਦਿਨੀ ਜੋ ਅਧਿਆਪਕਾ ਨੂੰ ਸ਼ਰੇਅਮ ਪੁਲਿਸ ਵੱਲੋ ਕੁਟਿਆ ਤੇ ਬੇਇੱਜਤ ਕੀਤਾ ਗਿਆ ਉਸ ਦੀ ਮਤਾ ਪਾ ਕੇ ਨਿਖੇਦੀ ਕੀਤੀ ਗਈ ਹੈ ।

ਇਸ ਮੋਕੇ ਉਹਨਾਂ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੱਤੀ ਜੇਕਰ ਮੁਲਾਦਮਾ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਚੋਣਾ ਵਿੱਚ ਕਾਗਰਸ ਸਰਕਾਰ ਨੂੰ ਇਸ ਦਾ ਖੁਮਿਆਜਾ ਭੁਗਤਾਣਾ ਪਵੇਗਾ। ਇਸ ਮੋਕੇ ਸੁਪਰਡੈਟ ਰਜਿੰਦਰ ਕੋਰ, ਸੁਖਵਿੰਦਰ ਕੋਰ, ਭੁਪਿੰਦਰ ਸਿੰਘ, ਨਵਦੀਪ ਕੁਮਾਰ, ਵੀਨਾ ਕੁਮਾਰ, ਰੁਪਿੰਦਰ ਜੀਤ ਕੋਰ, ਸੁਨੀਤਾ ਰਾਣੀ, ਤਿਲਕ ਰਾਜ, ਸੋਮਨਾਥ, ਅਸ਼ੋਕ ਕੁਮਾਰ, ਨਰੇਸ਼ ਕੁਮਾਰ ਅਤੇ ਪਵਨ ਕੁਮਾਰ, ਦਵਿੰਦਰ ਭੱਟੀ ਨੇ ਸਬੋਧਨ ਕੀਤਾ।

LEAVE A REPLY

Please enter your comment!
Please enter your name here