ਖਾਣ-ਪੀਣ ਵਾਲੀ ਵਸਤੂਆਂ ਦਾ ਲਾਈਸੈਂਸ ਨਾਂ ਹੋਣ ਤੇ ਹੋ ਸਕਦਾ ਹੈ 5 ਲੱਖ ਤੱਕ ਜੁਰਮਾਨਾ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਖੁਰਾਕ ਮੁਹੈਇਆਂ ਕਰਵਾਉਣ ਦੇ ਆਦੇਸ਼ਾ ਅਧੀਨ ਫੂਡ ਤੇ ਡਰੱਗ ਕਮਿਸ਼ਨਰ ਪੰਜਾਬ ਕਾਹਨ ਸਿੰਘ ਪਨੂੰ ਦੀ ਹਦਾਇਤਾਂ ਅਨੁਸਾਰ ਹਰ ਸ਼ੁਕਰਵਾਰ ਫੂਡ ਸੇਫਟੀ ਅਤੇ ਜਾਗਰੂਕਤਾ ਦਿਵਸ ਮਨਾ ਕੇ ਲੋਕਾਂ ਵਿੱਚ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਬਾਰੇ ਜਾਗਰੂਕ ਕਰਦੇ ਹੋਏ ਜਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਦੀ ਅਗੁਵਾਈ ਹੇਠ ਟੀਮ ਵੱਲੋ ਸ਼ਹਿਰ ਦੇ ਵੱਖ-ਵੱਖ ਹੋਟਲਾਂ ਅਤੇ ਜੂਸ ਵਿਕਰੇਤਾਵਾਂ ਦੀਆਂ ਦੁਕਾਨਾਂ ਤੇ ਜਾ ਕੇ ਸਾਫ ਸਫਾਈ ਅਤੇ ਸੁਰੱਖਿਅਤ ਅਹਾਰ ਦੇ ਬਾਰੇ ਜਾਗਰੂਕ ਕੀਤਾ ਗਿਆ ।

Advertisements

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਤਹਿਤ ਖਾਣ ਵਾਲੀਆਂ ਵਸਤਾਂ ਵੇਚਣ ਅਤੇ ਸਟੋਰ ਕਰਨ ਦੀਆਂ ਦੁਕਾਨਾਂ ਦਾ ਰਜਿਸਟਰਡ ਹੋਣਾ ਲਾਜਮੀ ਹੈ। ਜੇਕਰ ਦੁਕਾਨਦਾਰ ਜਾ ਖਾਣ ਪੀਣ ਵਾਲੀ ਵਸਤੂਆਂ ਦਾ ਵਿਕਰੇਤਾ ਐਕਟ ਤਹਿਤ ਰਿਜਟਰਡ ਜਾ ਲਾਈਸੈਂਸ ਧਾਰਕ ਨਹੀ ਹੁੰਦਾ ਤਾਂ ਉਸਨੂੰ 6 ਮਹੀਨੇ ਤੋ 1 ਸਾਲ ਦੀ ਕੈਦ ਜਾਂ 5 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ । ਇਸ ਤਰਾ ਖੁਲੇ ਮਸਾਲੇ, ਹਲਦੀ, ਖੁਲਾ ਘਿਉ  ਜਾਂ  ਹੋਰ  ਖਾਦ ਪਾਦਰਾਥ ਵੇਚਣ ਤੇ ਸਖਤ ਮਨਾਹੀ ਹੈ । ਹੋਟਲਾਂ ਦੀਆਂ ਰਸੋਈਆਂ ਵਿੱਚ ਕੰਮ ਕਰਨ ਵਾਲੇ ਕਰਮਿਆਂ ਦਾ ਸਾਲ ਵਿੱਚ ਇਕ ਵਾਰ ਮੈਡੀਕਲ ਚੈਕਅਪ ਕਰਵਾਉਣਾ ਖਾਣਾ ਬਣਾਉਣ ਅਤੇ ਪਰੋਸਣ ਸਮੇ ਦਸਤਾਨੇ ਤੇ ਸਿਰ ਤੇ ਕੈਪ ਪਹਿਨਣ ਦੀ ਹਦਾਇਤ ਕੀਤੀ ।

LEAVE A REPLY

Please enter your comment!
Please enter your name here