ਪਿੰਡ ਸੋਨਾ ਵਿਖੇ ਫੁੱਟਬਾਲ ਟੂਰਨਾਂਮੈਂਟ ਲਗਾਤਾਰ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨੌਜਵਾਨ ਸਭਾ ਸਪੋਰਟਸ ਕਲੱਬ ਅਤੇ ਕਲਚਰਲ ਕਲੱਬ ਪਿੰਡ ਸੋਨਾ ਵਲੋਂ ਸਮੂਹ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਦੀ ਅਗਵਾਈ ਹੇਠ 6ਵਾਂ ਸੈਵਨ-ਏ-ਸਾਈਡ  ਫੁੱਟਬਾਲ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ, ਜੋਕਿ ਲਗਾਤਾਰ ਜਾਰੀ ਹੈ।

Advertisements

ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਮਿੰਨੀ ਬੱਸ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਗਿੱਲ, ਕ੍ਰਿਕੇਟ ਕਲੱਬ ਮਹਾਰਾਸ਼ਟਰ ਦੇ ਖਿਡਾਰੀ ਸਨੀ ਕੁਮਾਰ ਪਿੱਪਲਾਂਵਾਲਾ ਵਿਸ਼ੇਸ਼ ਤੋਰ ਤੇ ਪਹੁੰਚੇ ਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਖੇਡੇ ਗਏ ਮੈਚਾਂ ਵਿੱਚ ਭੁੱਲੇਵਾਲ ਰਾਠਾਂ ਨੇ ਟੂਟੋਮਜਾਰਾ ਨੂੰ 5-0 ਨਾਲ, ਸਿੰਘਪੁਰ ਨੇ ਸੋਨਾ ਨੂੰ 3-1 ਨਾਲ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਤੇ ਚੰਨਣ, ਪੰਚ ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਮੇਜਰ ਸਿੰਘ,  ਹਨੀ ਬਾਠ,  ਕਾਕੂ,  ਸਨੀ,  ਜੱਗੀ,  ਗੁਰਵਿੰਦਰ ਸਿੰਘ,  ਜੱਗੂ ਸਮੇਤ ਖੇਡ ਪ੍ਰੇਮੀ ਹਾਜਰ ਸਨ।  

LEAVE A REPLY

Please enter your comment!
Please enter your name here