ਖਡਿਆਲਾ ਸੈਣੀਆਂ ਵਿਖੇ ਲਗਾਇਆ ਸਿਹਤ ਜਾਗਰੂਕਤਾ ਮੇਲਾ ਅਤੇ ਮੁਫ਼ਤ ਮੈਡੀਕਲ ਕੈਂਪ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਗੁਰਜੀਤ ਸੋਨੂੰ। ਡੇਰਾ ਬਾਬਾ ਨਾਨਕ ਬਾਬਾ ਬਕਾਲਾ ਵਿਖੇ ਲਗਣ ਵਾਲੇ ਮੇਲਾ ਚੌਲਾ ਸਾਹਿਬ ਲਈ ਪਿੰਡ ਖਡਿਆਲਾ ਸੈਣੀਆਂ ਤੋਂ ਰਬਵਾ ਵਾਲੇ ਸੰਗ ਦੇ ਵਿਸ਼ੇਸ਼ ਮੌਕੇ ਤੇ ਸਿਹਤ ਵਿਭਾਗ ਚੱਕੋਵਾਲ ਵੱਲੋਂ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਸਿਹਤ ਜਾਗਰੂਕਤਾ ਮੇਲਾ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੇਲੇ ਵਿੱਚ ਡਾ. ਨਰਿੰਦਰ ਸਿੰਘ ਮੈਡੀਕਲ ਅਫ਼ਸਰ ਵੱਲੋਂ ਮਰੀਜਾਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਰਮਨਦੀਪ ਕੌਰ ਬੀ.ਈ.ਈ. ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸਿਹਤ ਪ੍ਰਤੀ ਜਾਗਰੂਕਤਾ ਭਰਪੂਰ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ, ਜਿਸਦੀ ਮੇਲੇ ਵਿੱਚ ਦਰਸ਼ਨਾਂ ਲਈ ਪੁਹੰਚੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸਿਹਤ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਦੱਸਿਆ।

Advertisements

ਸਿਹਤ ਮੇਲੇ ਬਾਰੇ ਜਾਣਕਾਰੀ ਦਿੰਦੇ ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਜਨਤਾਂ ਨੂੰ ਸਿਹਤ ਪ੍ਰਤੀ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਿਹਤ ਸਹੂਲਤਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂਕਿ ਲੋਕ ਇਹਨਾਂ ਤੋਂ ਜਾਣੂ ਹੋਣ ਤੇ ਇਹਨਾ ਦਾ ਫਾਇਦਾ ਲੈ ਸਕਣ। ਇਸ ਸਬੰਧੀ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਜਿਵੇਂ ਤੰਬਾਕੂ ਦੇ ਨੁਕਸਾਨਾਂ ਬਾਰੇ ਅਤੇ ਟੀਕੇ ਰਾਹੀਂ ਨਸ਼ਿਆਂ ਕਰਨ ਵਾਲੇ ਨੌਜਵਾਨਾਂ ਦੀ ਵੱਧਦੀ ਤਾਦਾਤ ਕਾਰਣ ਫੈਲਣ ਵਾਲੀਆਂ ਬੀਮਾਰੀਆਂ ਬਾਰੇ ਲੋਕਾਂ ਨੂੰ ਪ੍ਰਦਰਸ਼ਨੀ ਰਾਹੀਂ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਰੋਜਾਨਾਂ ਦੇ ਰਹਿਣ ਸਹਿਣ ਵਿੱਚ ਆਏ ਬਦਲਾਵਾ ਕਾਰਣ ਵੱਧ ਰਹੀਆਂ ਬੀਮਾਰੀਆਂ ਜਿਵੇਂ ਕੈਂਸਰ, ਡਾਇਬਟੀਜ਼ ਸ਼ਗਰ ਅਤੇ ਬਲੱਡ ਪ੍ਰੈਸ਼ਰ ਬਾਰੇ ਵੀ ਲੋਕਾਂ ਨੂੰ ਆਪਣੀ ਨਿਯਮਿਤ ਜੀਵਨ ਵਿੱਚ ਵੱਧੀਆ ਖਾਣ ਪਾਣ, ਕਸਰਤ ਆਦਿ ਨੂੰ ਜਗਾਂ ਦੇ ਲਈ ਪ੍ਰੇਰਿਤ ਕੀਤਾ ਗਿਆ।

ਇਸ ਤੋਂ ਇਲਾਵਾ ਪੰਜਾਬ ਉੱਤੇ ਲੱਗੇ ਕੰਨਿਆ ਭਰੂੱਣ ਹੱਤਿਆ ਵਰਗੇ ਕਲੰਕ ਪ੍ਰਤੀ ਵੀ ਜਾਗਰੂਕ ਕਰਦੀ ਬੇਟੀ ਬਚਾਓ ਬਾਰੇ ਵੀ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਸਟਾਫ ਨਰਸ ਨਰਿੰਦਰ ਕੌਰ, ਮੇਲ ਵਰਕਰ ਰਵਿੰਦਰ ਸਿੰਘ ਵੱਲੋਂ ਬਲੱਡ ਪ੍ਰੈਸ਼ਰ ਦੀ ਜਾਂਚ ਉਪਰੰਤ ਮਰੀਜ਼ਾਂ ਦੀ ਇਸਨੂੰ ਕੰਟਰੋਲ ਵਿੱਚ ਰੱਖਣ ਲਈ ਕਾਊਂਸਲਿੰਗ ਵੀ ਕੀਤੀ ਗਈ। 

LEAVE A REPLY

Please enter your comment!
Please enter your name here