ਮੇਅਰ ਸ਼ਿਵ ਸੂਦ ਨੇ ਰਾਮ ਸ਼ਰਨਮ ਇਨਕਲੇਵ ਨਿਵਾਸਾਆਂ ਨੂੰ ਆ ਰਹੀ ਸੀਵਰੇਜ਼ ਦੀ ਸਮਸਿਆ ਦਾ ਮੌਕੇ ਤੇ ਕੀਤਾ ਮੁਆਇਨਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਵਾਰਡ ਨੰ. 13 ਦੇ ਮੁੱਹਲਾ ਫਤਿਹਗੜ ਦੇ ਰਾਮ ਸ਼ਰਨਮ ਇਨਕਲੇਵ ਦੇ ਨਿਵਾਸੀਆਂ ਨੂੰ ਆ ਰਹੀ ਸੀਵਰੇਜ਼ ਦੀ ਸਮਸਿਆ ਦਾ ਮੌਕੇ ਤੇ ਮੁਆਇਨਾਂ ਕੀਤਾ। ਵਾਰਡ ਨੰ. 13 ਦੇ ਕੌਂਸਲਰ ਮੀਨੂੰ ਸੇਠੀ,  ਨਿਪੁਨ ਸ਼ਰਮਾ ਅਤੇ ਵਿਨੋਦ ਪਰਮਾਰ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ। ਵੱਡੀ ਗਿਣਤੀ ਵਿੱਚ ਹਾਜਰ ਮੁਹੱਲਾ ਵਾਸੀਆਂ ਨੇ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਸਬੰਧੀ ਆ ਰਹੀ ਸੱਮਸਿਆ ਬਾਰੇ ਮੇਅਰ ਸ਼ਿਵ ਸੂਦ ਨੂੰ ਵਿਸਥਾਰਪੁਰਵਕ ਜਾਣਕਾਰੀ ਦਿੱਤੀ।

Advertisements

ਮੇਅਰ ਸ਼ਿਵ ਸੂਦ ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਉਹਨਾਂ ਨੇ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੁੰ ਸੀਵਰੇਜ਼ ਦੀ ਸੱਮਸਿਆ ਦੇ ਹੱਲ ਲਈ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਤੇ ਪਿੰਕੀ, ਜ਼ਯੋਤੀ ਚੌਹਾਨ, ਕੰਚਨ, ਮਨਜੀਤ, ਨੀਤੂ, ਅਨੁਜ਼, ਰਜੇਸ਼ ਅਰੋੜਾ, ਉਦੇ ਸੈਣੀ,  ਉਮੇਸ਼,  ਲੱਖਵਿੰਦਰ,  ਗੁਰਮੀਤ ਕੌਰ, ਰਤਨ ਕੌਰ ਅਤੇ ਰਾਮ ਸ਼ਰਨਮ ਇਨਕਲੇਵ ਦੇ ਮੁੱਹਲਾ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here