ਸਾਹਿਲ ਸਾਂਪਲਾ ਨੇ ਫੁੱਟਬਾਲ ਟੂਰਨਾਮੈਂਟ ਦੇ ਜੇਤੂ ਖਿਡਾਰਿਆਂ ਨੂੰ ਵੰਡੇ ਇਨਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਸੰਤ ਬਾਬਾ ਨੈਣਾ ਸਿੰਘ ਜੀ ਦੀ ਯਾਦ ਵਿਚ ਸੰਤ ਬਾਬਾ ਨੈਣਾ ਸਿੰਘ ਜੀ ਸਪੋਰਟਸ ਕਲੱਬ ਡਾਂਡੀਆਂ ਵਲੋਂ ਕਲੱਬ ਪ੍ਰਧਾਨ ਹਰਜਿੰਦਰ ਸਿੰਘ ਡਾਂਡੀਆਂ ਪੰਜਾਬ ਮਨਿਉਰਟੀ ਮੋਰਚਾ ਭਾਰਤੀ ਜਨਤਾ ਪਾਰਟੀ ਕਾਰਜਕਾਰਨੀ ਮੈਂਬਰ ਦੀ ਅਗੁਵਾਈ ਹੇਠ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਗਿਆ। ਅੰਡਰ -14 ਫੁੱਟਬਾਲ ਫਾਈਨਲ ਮੈਚ ਮੌਕੇ ਮੁੱਖ ਮਹਿਮਾਨ ਸਾਹਿਲ ਸਾਂਪਲਾ ਨੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਆ।

Advertisements

ਖੇਡੇ ਗਏ ਅੰਡਰ-14 ਫੁੱਟਬਾਲ ਮੈਚ ਵਿੱਚ ਅਜਨੋਹਾ ਨੇ ਬੱਡੋਂ ਦੀ ਟੀਮ ਨੂੰ 1-0  ਦੇ ਫਰਕ ਨਾਲ ਹਰਾ ਕੇ ਨਗਦ ਇਨਾਮ ਅਤੇ ਜੇਤੂ ਟਰਾਫ਼ੀ ਤੇ ਕਬਜ਼ਾ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸਾਹਿਲ ਸਾਂਪਲਾ ਨੇ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਹਰਜਿੰਦਰ ਸਿੰਘ ਡਾਂਡੀਆਂ, ਖੁਸ਼ੀਆ ਸਿੰਘ ਨੰਬਰਦਾਰ, ਤਰਸੇਮ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਵਾਈਸ ਪ੍ਰਧਾਨ, ਸਰਪੰਚ ਗੁਰਬਖਸ਼ ਸਿੰਘ, ਗੁਰਿੰਦਰਜੀਤ ਸਿੰਘ, ਜਸਵੀਰ ਸਿੰਘ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਧੰਨਾ ਸਿੰਘ, ਬਿਕਰਮ ਸਿੰਘ, ਧਰਮ ਸਿੰਘ, ਦਰਸ਼ਨ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਧਰਮ ਸਿੰਘ ਪੰਚ, ਕੈਪਟਨ ਸੁਰਿੰਦਰ ਸਿੰਘ, ਅਵਤਾਰ ਸਿੰਘ ਖਾਲਸਾ, ਗੁਰਮੁੱਖ ਸਿੰਘ, ਸੰਤੋਖ ਸਿੰਘ ਸਮੇਤ ਖੇਡ ਪ੍ਰੇਮੀ ਹਾਜਰ ਸਨ।

LEAVE A REPLY

Please enter your comment!
Please enter your name here