ਹਾਇਕੂ ਸੰਗ੍ਰਹਿ ਅਜਨੋਹਾ ਵਿਖੇ ” ਪੰਜਾਬੀ ਹਾਇਕੂ ਰਿਸ਼ਮਾ ” ਰਿਲੀਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ।  ਪੰਜਾਬੀ ਹਾਇਕੂ ਰਿਸ਼ਮਾ ” ਹਾਇਕੂ ਸੰਗ੍ਰਹਿ ਅਜਨੋਹਾ ਵਿਖੇ ਅਦਾਰਾ ਤਨੀਸ਼ਾ ਦੇ ਸੰਪਾਦਕ ਸਾਬੀ ਈਸਪੁਰੀ, ਅਵਤਾਰ ਲੰਗੇਰੀ, ਸੁਖਦੇਵ ਭਾਮ, ਦੇਸ਼ ਬੰਧੂ ਭਾਮ, ਸਗਲੀ ਰਾਮ ਸੱਗੀ, ਸੰਜੀਵ ਸ਼ਰਮਾ, ਹਰਬੰਸ ਲਾਲ, ਜਸਵੀਰ ਸਿੰਘ, ਬਲਜਿੰਦਰ ਪਾਲ, ਮਨਜੀਤ ਸਿੰਘ, ਕਮਲਜੀਤ ਕੌਰ, ਧਰਮਵੀਰ, ਪੰਕਜ ਸ਼ਰਮਾ, ਰਾਮ ਸਰੂਪ, ਸੁਦਾਗਰ ਸਿੰਘ, ਸੁਖਜੀਵਨ ਸਿੰਘ, ਰਿੰਕੂ ਮਖਸੂਸਪੁਰੀ, ਪ੍ਰਵੇਸ਼, ਸ਼੍ਰਿਸ਼ਟੀ, ਮਨਪ੍ਰੀਤ ਕੌਰ, ਸਾਰਿਕਾ, ਲਵਪ੍ਰੀਤ ਕੌਰ ਵਲੋਂ ਰਿਲੀਜ ਕੀਤੀ ਗਈ।

Advertisements

ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬੀ ਈਸਪੁਰੀ ਨੇ ਕਿਹਾ ਕਿ ਇਸ ਵਿੱਚ ਅਦਾਰਾ ਤਨੀਸ਼ਾ ਦੇ ਚਾਰ ਮੈਂਬਰਾਂ ਸਗਲੀ ਰਾਮ ਸੱਗੀ, ਐਸ ਮਨਦੀਪ ਮਣਕੂ, ਸੰਜੀਵ ਸ਼ਰਮਾ ਸਮੇਤ ਮੇਰੇ ਹਾਇਕੂ ਵੀ ਸ਼ਾਮਿਲ ਹਨ। ਇਸ ਲਈ ਸਾਬੀ ਈਸਪੁਰੀ ਵਲੋਂ ਕਿਤਾਬ ਦੇ ਸੰਪਾਦਕ ਪਰਮਜੀਤ ਰਾਮਗੜ•ੀਆ ਦਾ ਵਿਸ਼ੇਸ਼ਸ ਤੋਰ ਤੇ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਸੰਪਾਦਕ ਪਰਮਜੀਤ ਰਾਮਗੜੀਆ ਨੇ ਉਨਾਂ ਦੇ ਹਾਇਕੂ ਸ਼ਾਮਿਲ ਕਰਕੇ ਇਸ ਇਲਾਕੇ ਨੂੰ ਬਹੁਤ ਮਾਣ ਬਖਸ਼ਿਆ ਹੈ। 

LEAVE A REPLY

Please enter your comment!
Please enter your name here