ਸਿਹਤ ਸੁਵਿਧਾਵਾਂ ਲਈ ਜ਼ਿਲ੍ਹੇ ‘ਚ ਖੁੱਲ੍ਹੇ ਹਨ ਕਈ ਆਯੂਰਵੈਦਿਕ ਹੈਲਥ ਸੈਂਟਰ: ਡੀ ਸੀ

Stellar mike logo copyਹੁਸ਼ਿਆਰਪੁਰ, 28 ਅਗਸਤ: ਆਯੂਰਵੈਦ ਵਿਭਾਗ ਦੁਆਰਾ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਹੁਸ਼ਿਆਰਪੁਰ ਜਿਲ੍ਹੇ ਵਿੱਚ ਆਯੂਰਵੈਦ ਡਿਸਪੈਂਸਰੀਆਂ ਤੇ ਮਿੰਨੀ ਪਬਲਿਕ ਹੈਲਥ ਸੈਂਟਰ ਖੋਲ੍ਹੇ ਗਏ ਹਨ। ਇਨ੍ਹਾਂ ਅਦਾਰਿਆਂ ਵਿੱਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਲੋੜੀਂਦਾ ਸਮਾਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਇੱਕ ਆਯੂਰਵੈਦ ਹਸਪਤਾਲ ਦਤਾਰਪੁਰ ਅਤੇ ਆਯੂਰਵੈਦ ਸਵਾਸਥ ਕੇਂਦਰ ਹੁਸ਼ਿਆਰਪੁਰ ਵਿਖੇ ਖੋਲ੍ਹਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਲੋਕਾਂ  ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਟਾਂਡਾ, ਗੋਕਲ ਨਗਰ, ਤਲਵਾੜਾ, ਨਾਰਾ, ਚੱਕ ਸਾਧੂ, ਬਸੀ ਦੌਲਤ ਖਾਂ, ਬੋਹਣ, ਮੋਨਾਕਲਾਂ, ਪਟਿਆੜੀ, ਕੋਟ ਪਟਿਆਲ, ਮਹਿੰਗਰੋਵਾਲ, ਸਮੂੰਦੜਾ, ਕੁੱਕੜਾਂ, ਫਤਹਿਪੁਰ ਖੁਰਦ, ਮਹਿੰਦਬਾਣੀ, ਬੰਬੇਲੀ, ਮੇਘੋਵਾਲ, ਮਹਿਦੂਦ, ਮੈਲੀ, ਨੰਗਲ ਖੁਰਦ, ਗਿਲਜੀਆਂ, ਜੌੜਾਂ, ਠਾਕਰੀ, ਸਿਪਰੀਆਂ, ਕੰਧਾਲਾ ਜੱਟਾਂ, ਕਮਾਹੀ ਦੇਵੀ, ਧਰਮਪੁਰ, ਹਲੇੜ, ਭਟੇੜ, ਰਾਮਗੜ੍ਹ ਸੀਕਰੀ, ਪੱਸੀ ਕੰਡੀ, ਨੰਗਲ ਬਿਹਾਲਾ, ਜੰਡਵਾਲ, ਤੰਗਰਾਲੀਆਂ, ਬਰਿਆਹਾ, ਮਨਸੂਰਪੁਰ, ਮਹਿਤਾਬਪੁਰ, ਆਲੋਵਾਲ ਅਤੇ ਹਰਦੋਖਾਨਪੁਰ ਵਿੱਚ ਖੋਲ੍ਹੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਦੁਆਰਾ ਆਯੂਰਵੈਦ ਦੇ 2 ਸਪੈਸ਼ਲਿਟੀ ਕਲੀਨਿਕ ਦਸੂਹਾ ਤੇ ਗੜ੍ਹਸ਼ੰਕਰ, 17 ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਇੱਕ ਇੰਡੀਅਨ ਸਿਸਟਮ ਆਫ਼ ਮੈਡੀਸਨ ਵਿੰਗ ਸਿਵਲ ਹਸਪਤਾਲ ਹੁਸਿਆਰਪੁਰ ਵਿੱਚ ਖੋਲ੍ਹਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਅਧੀਨ ਮਿੰਨੀ ਪਬਲਿਕ ਹੈਲਥ ਸੈਂਟਰ ਬਾਗਪੁਰ, ਕੰਧਾਲਾ ਸ਼ੇਖਾਂ, ਖੁਣ-ਖੁਣਕਲਾਂ, ਪਨਾਮ, ਜੇਜੋਂ, ਚੱਬੇਵਾਲ, ਨਸਰਾਲਾ, ਭੰਗਾਲਾ ਤੇ ਘੋਗਰਾ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੋਲ੍ਹੇ ਗਏ ਇਨ੍ਹਾਂ ਹੈਲਥ ਸੈਂਟਰਾਂ ਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਰਵੀ ਦੱਤ ਮਹਿਰਾਲ ਨੇ ਦੱਸਿਆ ਕਿ ਸਮੇਂ-ਸਮੇਂ ਸਿਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਿਛਲੇ ਦਿਨੀਂ ਇਬਰਾਹਿਮਪੁਰ, ਪੱਟੀ, ਮਹਿਤਾਬਪੁਰ, ਕੰਧਾਲਾ ਜੱਟਾਂ ਅਤੇ ਬਜਵਾੜਾ ਵਿਖੇ  ਕੈਂਪ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਆਯੂਰਵੈਦਿਕ ਵਿਭਾਗ ਵੱਲੋਂ  ਲੋਕਾਂ ਨੂੰ ਬੀਮਾਰੀਆਂ ਦੇ ਬਚਾਅ ਅਤੇ ਦਵਾਈਆਂ ਸਬੰਧੀ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ।

Advertisements

LEAVE A REPLY

Please enter your comment!
Please enter your name here