ਖਾਦ ਪਦਾਰਥਾਂ ਦਾ ਵਿਜਨੈਸ ਕਰਨ ਵਾਲਿਆ ਨੂੰ ਸਿਖਲਾਈ ਕੇਂਦਰ ਵਿਖੇ ਦਿੱਤੀ ਟ੍ਰੇਨਿੰਗ 

ਹੁਸ਼ਿਅਰਪੁਰ (ਦ ਸਟੈਲਰ ਨਿਊਜ਼)।  ਜਿਲੇ ਵਿੱਚ ਖਾਦ ਪਦਾਰਥਾਂ ਦਾ ਵਿਜਨੈਸ ਕਰਨ ਵਾਲਿਆ ਦੀ ਇਕ ਦਿਨਾ ਦੀ ਟ੍ਰੇਨਿੰਗ ਪੰਜਾਬ ਦੇ ਫੂਡ ਅਤੇ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਿਵਲ ਸਰਜਨ ਦਫਤਰ ਡਾ. ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ  ਦੇ ਸਿਖਲਾਈ  ਕੇਂਦਰ ਵਿਖੇ ਕਰਵਾਈ ਗਈ । ਇਸ ਮੋਕੇ ਜਿਲਾਂ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਖਾਣ ਵਾਲੇ ਪਦਾਰਥਾਂ ਨੂੰ ਬਣਾਉਣ, ਵੇਚਣ ਵਾਲੇ ਅਤੇ ਫੂਡ ਸੇਫਟੀ ਐਡ ਸਟੈਰਡ ਐਕਟ ਬਾਰੇ ਜਾਗਰੂਕ ਕਰਨਾ ਹੈ ।

Advertisements

ਇਸ ਟ੍ਰੇਨਿੰਗ ਅੰਬਿਕਾਂ  ਕਾਰਡ ਸੰਸਥਾਂ ਅਮ੍ਰਿਤਸਰ  ਵੱਲੋ ਹਲਵਾਈਆਂ ਢਾਂਬਾ ਮਾਲਿਕ ਕਰਿਆਨਿਆ ਦੋਧੀਆਂ ਹੋਟਲਾਂ ਅਤੇ ਫੂਡ ਵਿਕਰੇਤਾਵਾਂ ਨੂੰ ਬੈਚ ਬਾਇਜ ਦਿੱਤੀ ਜਾਵੇਗੀ ਅਤੇ ਉਪਰੰਤ ਸਿਖਲਾਈ ਸਰਟੀਫਿਕੇਟ ਅਤੇ ਖਾਣਾ ਬਣਾਉਣ ਵੇਚਣ ਅਤੇ ਵੇਚਣ ਸਮੇਂ ਸਾਫ ਸਫਾਈ ਰੱਖਣ ਲਈ ਟੋਪੀ ਅਤੇ ਦਸਤਾਨੇ ਆਦਿ ਵੀ ਦਿੱਤੇ ਜਾਣਗੇ ਤਾਂ ਜੋ ਕਿ ਫੂਡ ਸੇਫਟੀ  ਅਤੇ ਸਟੈਰਡ ਐਕਟ ਦੀ ਪਾਲਣਾ ਹੋਣ ਨਾਲ ਖਪਤਕਾਰਾਂ ਨੂੰ ਸ਼ੁੱਧ ਅਤੇ ਮਿਆਰੀ ਖਾਦ ਪਦਾਰਥ ਪ੍ਰਾਪਤ ਹੋ ਸਕਣ । ਇਸ ਮੌਕੇ ਖਾਦ ਪਦਾਰਥਾਂ  ਨੂੰ ਬਣਾਉਣ ਵੰਡਣ ਵੇਚਣ ਅਤੇ ਢੋਆਂ ਢੋਆਈ ਵਿੱਚ ਲੱਗੇ ਕਰਮਚਾਰੀਆਂ ਦੀ ਨੀਜੀ ਸਫਾਈ ਦੇ ਨਾਲ ਨਾਲ ਅਦਾਰੇ ਦੇ ਕੰਮ ਕਾਜੀ ਸਫਾਈ ਰੱਖਣ ਸੰਬੰਧੀ  ਦੱਸਿਆ, ਤਾਂ ਜੋ ਲੋਕਾਂ ਨੂੰ ਵਧੀਆ ਮਿਆਰੀ ਸਾਫ ਸੁਥਰਾਂ ਖਾਣਾ ਪੀਣ ਦੀਆਂ ਵਸਤਾਂ ਮਿਲ ਸਕਣ ।

ਇਸ ਮੌਕੇ ਅੰਬਕਾਂ ਕਾਰਡ ਵੱਲੋ ਆਈ ਹੋਈ ਟੀਮ ਦੇ ਅਜੇ ਗੋਇਲ, ਰਵੀ ਪ੍ਰਕਾਸ਼, ਰਾਹੁਲ ਕਨਵੋਤਰਾਂ ਵੱਲੋ ਵਧੀਆ ਤਰੀਕੇ ਨਾਲ ਸਿਖਲਾਈ ਦਿੱਤੀ ਗਈ। ਇਸ ਮੌਕੇ ਤੇ ਫੂਡ ਅਫਸਰ ਰਮਨ ਵਿਰਦੀ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਬੀ.ਸੀ.ਸੀ. ਅਮਨਦੀਪ ਸਿੰਘ ਵੀ ਹਾਜਿਰ ਸਨ ।

LEAVE A REPLY

Please enter your comment!
Please enter your name here