ਦੇਸ਼ ਨੂੰ ਤਰੱਕੀ ਵੱਲ ਲੈ ਜਾਣ ਲਈ ਬਸਪਾ ਸਰਕਾਰ ਜ਼ਰੂਰੀ: ਬੈਨੀਪਾਲ

ਹੁਸ਼ਿਆਰਪੁਰ (ਦ  ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਲੋਕਸਭਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਸ਼ਾਮਚੋਰਾਸੀ ਦੀ ਵਿਸ਼ੇਸ਼ ਮੀਟਿੰਗ ਬੁੱਲੋਵਾਲ ਵਿਖੇ ਸਟੇਟ ਸੈਕਟਰੀ ਇੰਜ. ਮਹਿੰਦਰ ਸਿੰਘ ਸੰਧਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਪੰਜਾਬ ਅਤੇ ਚੰਡੀਗੜ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਚੌਧਰੀ ਖ਼ੁਸ਼ੀ ਰਾਮ ਉਮੀਦਵਾਰ ਲੋਕ-ਸਭਾ ਵੀ ਉਹਨਾਂ ਨਾਲ ਹੁਸ਼ਿਆਰਪੁਰ ਪਹੁੰਚੇ। ਬੈਨੀਪਾਲ ਨੇ ਇਸ ਮੌਕੇ ਸੰਬੋਧਨ ਕਰਦੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੇ ਦੇਸ਼ ਤੇ ਲੰਮਾ ਸਮਾਂ ਰਾਜ ਕੀਤਾ ਪਰ ਗਰੀਬ ਲੋਕਾਂ, ਕਿਸਾਨਾਂ ਅਤੇ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ।

Advertisements

ਬੇਰੁਜ਼ਗਾਰੀ ਦੀ ਸਮੱਸਿਆ ਦੇਸ਼ ਨੂੰ ਗੁਲਾਮੀ ਵੱਲ ਧੱਕ ਰਹੀ ਹੈ। ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ, ਜੀ.ਐਸ.ਟੀ. ਅਤੇ 15-15 ਲੱਖ ਦੇ ਵਾਦਿਆਂ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ। ਉਹਨਾਂ ਕਿਹਾ ਕਿ ਅੱਜ ਮੌਕਾ ਹੈ ਕਿ 2019 ਵਿੱਚ ਭੈਣ ਮਾਇਆਵਤੀ ਦੀ ਅਗਵਾਈ ਦੀ ਸਰਕਾਰ ਬਣਾਈ ਜਾਵੇ। ਇਸ ਮੌਕੇ ਪੰਜਾਬ ਸਟੇਟ ਸੈਕਟਰੀ ਇੰਜ. ਮਹਿੰਦਰ ਸਿੰਘ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਪੰਜਾਬ ਦੇ ਲੋਕ ਇਸ ਵਾਰ ਡੈਮੋਕ੍ਰੇਟਿਕ ਅਲਾਇੰਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਨੁਹਾਰ ਬਦਲਣ ਦਾ ਅਤੇ ਪੀ.ਡੀ.ਏ. ਦੇ ਉਮੀਦਵਾਰ ਨੂੰ ਕਾਮਯਾਬ ਬਣਾਉਣ ਦਾ।

ਇਸ ਮੌਕੇ ਤੇ ਰਚਨਾ ਦੇਵੀ, ਸੰਤੋਸ਼ ਕੁਮਾਰੀ, ਮਨਿੰਦਰ ਸ਼ੇਰਪੁਰੀ, ਪ੍ਰਸ਼ੋਤਮ ਰਾਜ ਅਹੀਰ, ਮਦਨ ਸੂਦ (ਪੰਜਾਬ ਏਕਤਾ ਪਾਰਟੀ), ਜਗਵਿੰਦਰ ਸਿੰਘ (ਲੋਕ ਇੰਕਸ਼ਾਫ਼ ਪਾਰਟੀ), ਗੁਰਿੰਦਰ ਸਿੰਘ ਬੋਦਲ, ਜਸਵਿੰਦਰ ਸ਼ਾਹ, ਸੁਖਜਿੰਦਰ ਭੁੱਲਰ, ਭਜਨ ਸਿੰਘ ਖ਼ਾਲਸਾ, ਮਲਕੀਤ ਸਿੰਘ, ਕੁਲਬੀਰ ਸਿੰਘ, ਹਰਜੋਤ ਧੁੱਗਾ, ਜਗਮੋਹਨ ਸਿੰਘ, ਅਮਰਜੀਤ ਭੰਵਰਾ, ਕਰਮਜੀਤ ਬੱਬੂ, ਨਿਸ਼ਾਨ ਚੌਧਰੀ, ਹੈਪੀ ਫੰਬੀਆਂ, ਸੁਖਦੇਵ ਬਿੱਟਾ, ਜੱਸੀ ਰੰਧਾਵਾ, ਵਿਜੈ ਖ਼ਾਨਪੁਰੀ, ਕੁਲਜੀਤ ਸਿੰਘ, ਸਾਬੀ ਸਤੌਰ, ਗੁਰਦੇਵ ਸਿੰਘ, ਜਗਦੀਸ਼ ਲਾਲ, ਸਰਵਣ ਨਿਅਜੀਆਂ, ਲਾਜਪਤ ਰਾਏ, ਡਾ. ਜੋਗਿੰਦਰ, ਰਜੇਸ਼ ਕੁਮਾਰ, ਭੀਮਾ, ਸੁੱਖਾ, ਜੱਸੀ ਤਲਵੰਡੀ, ਇੰਦਰਜੀਤ, ਸਤਪਾਲ, ਪੰਮਾ ਬੱਗੇਵਾਲੀਆ, ਸੰਤੋਖ ਰਮਲਾ, ਗੁਰਦੇਵ ਬਿੱਟੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here