
ਹੁਸ਼ਿਆਰਪੁਰ, 29 ਅਗਸਤ : ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਮੁਹੱਲਾ ਬਹਾਦਰਪੁਰ ਦੇ ਚਾਂਦਨਗਰ ਚੋਂਕ ਵਿਚ ਰੱਖੜੀ ਦੇ ਤਿਉਹਾਰ ਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਮੁਹੱਲਾ ਨਿਵਾਸੀਆਂ ਦਾ ਬੀਮਾ ਕਰਵਾਉਣ ਲਈ ਲਗਾਏ ਗਏ ਕੈਂਪ ਦਾ ਉਦਘਾਟਨ ਕੀਤਾ। ਐਮ ਸੀ ਰਾਮੇਸ਼ ਕੁਮਾਰ ਮੇਸ਼ੀ ਦੀ ਰਿਹਰੂਮਾਈ ਵਿਚ ਲਗਾਏ ਇਸ ਕੈਂਪ ਵਿਚ ਨਗਰ ਨਿਗਮ ਮੇਅਰ ਸਿਵ ਸੂਦ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਆਪਣੇ ਨਿਜੀ ਫੰਡ ਵਿੱਚੋਂ 11 ਹਜਾਰ ਲੋਕਾਂ ਦਾ ਬੀਮਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰੱਬ ਨਾ ਕਰੇ ਜੇਕਰ ਬੀਮਾ ਕੀਤੇ ਹੋਏ ਵਿਅਕਤੀ ਦੀ ਕਿਸੇ ਦੁਰਘਾਟਨਾ ਵਿਚ ਮੌਤ ਹੋ ਜਾਂਦੀ ਹੈ ਤਾਂ ਮੁਆਵਜੇ ਵਜੋ ਨੋਮਨੀ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ, ਜੋ ਕਿ ਅਜਿਹੇ ਸਮੇਂ ਵਿਚ ਕਾਫੀ ਸਹਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਵਾਰਡ ਨੰਬਰ 2 ਤੇ 3 ਦੇ ਕਰੀਬ 200 ਮੁਹੱਲਾ ਨਿਵਾਸੀਆਂ ਦਾ ਮੁਫਤ ਬੀਮਾ ਕੀਤਾ ਗਿਆ ਹੈ। ਇਸ ਮੌਕੇ ‘ਤੇ ਕੌਸਲਰ ਨਿਪੂਨ ਸ਼ਰਮਾ, ਯਸ਼ਪਾਲ ਸ਼ਰਮਾ, ਰਾਮਦੇਵ ਯਾਦਵ, ਸ਼ਾਮ ਸੁੰਦਰ ਵਿੱਗ, ਵਿਸਨਦਾਸ ਸੈਣੀ , ਸੋਹਣ ਲਾਲ ਸੈਣੀ, ਨਵੀਨ ਪੱਥਰੀਆਂ, ਸਜੀਵ ਚੱਢਾ, ਬਲਰਾਮ ਸੂਰੀ, ਹੇਮਰਾਜ, ਪੰਡਿਤ ਬਰਿਜ ਮੋਹਣ ਸ਼ਰਮਾ ਵੀ ਸ਼ਾਮਲ ਸਨ।












