ਸਿਹਤ ਵਿਭਾਗ ਦੀਆਂ 13 ਸਪੈਸ਼ਲ ਟੀਮਾਂ ਨੇ ਜਿਲੇ ਅੰਦਰ ਕੱਟੇ ਤੰਬਾਕੂਨੋਸ਼ੀ ਦੇ 244 ਚਲਾਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੰਬਾਕੂ ਵਿਰੋਧੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ 13 ਸ਼ਪੈਸ਼ਲ ਟੀਮਾਂ ਵੱਲੋ ਜਿਲੇ ਅੰਦਰ ਵਿਸ਼ੇਸ਼ ਅਭਿਆਨ ਤਹਿਤ 244 ਚਲਾਣ ਕੱਟੇ ਗਏ ਤੇ 19750 ਰੁਪਏ ਜੁਰਮਾਨੇ ਵੱਜੋਂ ਵਸ਼ੂਲ ਕੀਤੇ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੇਨੂੰ ਸੂਦ ਨੇ ਦੱਸਿਆ ਕਿ ਸਬ ਡਿਵੀਜਨ ਅਤੇ ਬਲਾਕ ਪੱਧਰ ਤੇ ਕੋਟਪਾ ਐਕਟ ਦੀਆਂ ਧਰਾਵਾਂ ਅਧੀਨ ਜਨਤਕ ਥਾਵਾਂ ਉਤੇ ਸਿਗਰਟ ਨੋਸ਼ੀ ਦੀ ਮਨਾਹੀ ਹੈ ਅਤੇ ਇਸ ਸਬੰਧੀ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਵਿਰੁਧ ਸਾਈਨੇਜ ਲਗਾਉਣਾ ਜਰੂਰੀ ਹੈ।

Advertisements

ਜੇਕਰ ਕੋਈ ਵਿਅਕਤੀ ਇਸ ਦੀ ਪਲਾਣਾ ਨਹੀ ਕਰਦਾ ਤਾਂ ਉਸ ਦਾ ਚਲਾਣਂ ਕੀਤਾ ਜਾ ਸਕਦਾ ਹੈ । ਹੋਰ ਜਾਣਕਾਰੀ ਦਿੰਦੇ ਹੋਏ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਵਿਦਿਅਕ ਸੰਸਥਾਵਾਂ ਦੇ 100 ਗੱਜ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਸੰਪੂਰਨ ਪਬੰਦੀ ਹੈ ਅਤੇ ਇਸ ਦੀ ਧਾਰਾ 5 ਅਨੁਸਾਰ ਤੰਬਾਕੂ ਪਦਾਰਥਾਂ ਦੀ ਇਸਤਹਾਰ ਬਾਜੀ ਅਤੇ ਬੋਰਡ ਲਗਾਉਣਾ ਵੀ ਇਸ ਐਕਟ  ਦੀ ਉਲੰਘਣਾ  ਹੈ । ਉਹਨਾਂ ਦੱਸਿਆ ਕਿ ਤੰਬਾਕੂ  ਦਾ ਸੇਵਨ ਸਾਡੇ ਸਰੀਰ ਲਈ ਬਹੁਤ ਖਤਰਨਾਕ ਹੈ । ਜੋ ਬਹੁਤ ਸਾਰੀਆਂ ਮੌਤਾਂ ਦਾ ਕਾਰਨ ਵੀ ਬਣਦਾ ਹੈ ।

LEAVE A REPLY

Please enter your comment!
Please enter your name here