ਹੁਸ਼ਿਅਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਜਤਿੰਦਰ ਪ੍ਰਿੰਸ। ਜਿਲੇ ਵਿੱਚ ਖਾਧ ਪਦਾਰਥਾਂ ਦਾ ਵਿਜਨੈਸ ਕਰਨ ਵਾਲਿਆ ਦੀ ਇਕ ਦਿਨ ਦੀ ਟ੍ਰੇਨਿੰਗ ਪੰਜਾਬ ਦੇ ਫੂਡ ਅਤੇ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਦੇ ਸਿਖਲਾਈ ਕੇਂਦਰ ਵਿਖੇ ਕਰਵਾਈ ਗਈ। ਇਸ ਮੋਕੇ ਜਿਲਾਂ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਖਾਣ ਵਾਲੇ ਪਦਾਰਥਾਂ ਨੂੰ ਬਣਾਉਣ, ਵੇਚਣ ਅਤੇ ਸਟੋਰ ਕਰਨ ਵਾਲੇ ਨੂੰ ਫੂਡ ਸੇਫਟੀ ਐਡ ਸਟੈਂਰਡ ਐਕਟ ਬਾਰੇ ਜਾਗਰੂਕ ਕਰਨਾ ਹੈ। ਇਹ ਟ੍ਰੇਨਿੰਗ ਅੰਬਿਕਾਂ ਕਾਰਡ ਸੰਸਥਾਂ ਅਮ੍ਰਿਤਸਰ ਵੱਲੋ ਹਲਵਾਈਆਂ, ਢਾਬਾ ਮਾਲਿਕ, ਕਰਿਆਨਿਆ, ਦੋਧੀਆਂ, ਹੋਟਲਾਂ ਅਤੇ ਫੂਡ ਵਿਕਰੇਤਾਵਾਂ ਨੂੰ ਬੈਚ ਬਾਇਜ ਦਿੱਤੀ ਜਾ ਰਹੀ ਹੈ।
ਉਪਰੰਤ ਸਿਖਲਾਈ ਸਰਟੀਫਕੇਟ ਅਤੇ ਖਾਣਾ ਬਣਾਉਣ, ਵੇਚਣ ਸਮੇ ਸਾਫ ਸਫਾਈ ਰੱਖਣ ਲਈ ਟੋਪੀ ਅਤੇ ਦਸਤਾਨੇ ਆਦਿ ਵੀ ਦਿੱਤੇ ਜਾ ਰਹੇ ਹਨ, ਤਾਂ ਜੋ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੀ ਪਾਲਣਾ ਹੋਣ ਨਾਲ ਖਪਤਕਾਰਾਂ ਨੂੰ ਸ਼ੁਧ ਅਤੇ ਮਿਆਰੀ ਖਾਧ ਪਦਾਰਥ ਪ੍ਰਾਪਤ ਹੋ ਸਕਣ । ਇਸ ਮੋਕੇ ਖਾਧ ਪਦਾਰਥਾਂ ਨੂੰ ਬਣਾਉਣ, ਵੰਡਣ ਵੇਚਣ ਅਤੇ ਢੋਆ-ਢੋਆਈ ਵਿੱਚ ਲਗੇ ਕਰਮਚਾਰੀਆਂ ਦੀ ਨਿੱਜੀ ਸਾਫ ਸਫਾਈ ਦੇ ਨਾਲ-ਨਾਲ ਅਦਾਰੇ ਦੇ ਕੰਮ ਕਾਜੀ ਥਾਂ ਨੂੰ ਸਾਫ ਰੱਖਣ ਸਬੰਧੀ ਦੱਸਿਆ, ਤਾਂ ਜੋ ਲੋਕਾਂ ਨੂੰ ਵਧੀਆ ਮਿਆਰੀ ਸਾਫ ਸੁਥਰੀਂਆਂ ਖਾਣ-ਪੀਣ ਦੀਆਂ ਵਸਤਾਂ ਮਿਲ ਸਕਣ।
ਇਸ ਮੋਕੋ ਅੰਬਕਾਂ ਕਾਰਡ ਵੱਲੋ ਆਈ ਹੋਈ ਟੀਮ ਦੇ ਵਰੁਣ ਵੱਲੋ ਵਧੀਆ ਤਰੀਕੇ ਨਾ ਸਿਖਲਾਈ ਦਿੱਤੀ ਗਈ। ਇਸ ਮੋਕੇ ਫੂਡ ਅਫਸਰ ਰਮਨ ਵਿਰਦੀ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਬੀ. ਸੀ. ਸੀ. ਅਮਨਦੀਪ ਸਿੰਘ ਵੀ ਹਾਜਿਰ ਸਨ ।