ਸੁਰੱਖਿਅਤ ਟੀਕਾ ਸੁਰੱਖਿਅਤ ਜਿੰਦਗੀ ਦਾ ਪ੍ਰਤੀਕ: ਡਾ. ਰੇਨੂੰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਹੁਸ਼ਿਆਰਪੁਰ ਵਲੋ ਇੰਨਜੈਕਸ਼ਨ ਸੇਫਟੀ ਪ੍ਰੌਜੈਕਟ ਦੇ ਤਹਿਤ ਬਲਾਕ ਪੱਧਰ ਦੀ ਟਰੇਨਰਾਂ ਦੀ ਇੱਕ ਰੋਜਾ ਸਖਲਾਈ ਸਿਵਲ ਸਰਜਨ ਦਫਤਰ ਦੇ ਸਿਖਲਾਈ ਸੈਂਟਰ ਵਿੱਚ ਕਰਵਾਈ ਗਈ। ਇਸ ਮੋਕੇ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਨੰਜੈਕਸ਼ਨ ਸੇਫਟੀ ਪ੍ਰੋਜੈਕਟ ਤਹਿਤ ਇਸ ਟ੍ਰੇਨਿੰਗ ਨੂੰ ਕਰਵਾਉਣ ਦਾ ਮੁੱਖ ਉਦੇਸ਼ ਇਨੰਜੈਕਸ਼ਨ ਲਗਾਉਣ ਦੇ ਸਹੀ ਤਰੀਕਿਆ, ਸਰਿੰਜਾਂ ਨੂੰ ਡਿਸਪੋਜ ਆਫ ਕਰਨ ਦੇ ਸਹੀ ਵਿਧੀ ਬਾਰੇ ਜਾਗਰੂਕ ਕਰਨਾ ਹੈ ਤਾਕਿ ਮਰੀਜਾ ਦੇ ਨਾਲ-ਨਾਲ ਇਨੰਜੈਕਸ਼ਨ ਲਗਾਉਣ ਵਾਲਾ ਸੁਰੱਖਿਅਤ ਰਹੇ। ਡਾ. ਸੂਦ ਨੇ ਕਿਹਾ ਸੁਰੱਖਿਅਤ ਟੀਕਾ ਸੁਰੱਖਿਅਤ ਜਿੰਦਗੀ ਦਾ ਪ੍ਰਤੀਕ ਹੈ।

Advertisements

ਉੁਹਨਾਂ ਦੱਸਿਆ ਕਿ ਇੰਜੈਕਸ਼ਨ ਨੂੰ ਲੈ ਕੇ ਲੋਕਾਂ ਵਿੱਚ ਕਈ ਗਲਤ ਧਾਰਨਾਵਾਂ ਹਨ। ਇਸ ਮੋਕੇ ਜਿਲਾ ਟੀਕਾਕਰਨ ਅਫਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਟੀਕਾ ਲਗਾਉਣ ਤੇ ਪਹਿਲਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਹੱਥਾਂ ਵਿੱਚ ਦਸਤਾਨੇ ਪਾਏ ਹੋਣ , ਹਮੇਸ਼ਾ ਨਵੀ ਸਰਿੰਜ ਦੀ ਹੀ ਵਰਤੋ ਕੀਤੀ ਜਾਵੇ ਅਤੇ ਵਰਤੀ ਹੋਈ ਸਰਿੰਜ ਨੂੰ ਇੱਧਰ-ਉਧਰ ਨਾ ਸੁਟਿਆ ਜਾਵੇ। ਉਹਨਾਂ ਨੇ ਇਹ ਵੀ ਦੱਸਿਆ ਕਿ ਵਿਸ਼ਵ ਸਿਹਤ ਸੰਘਠਨ ਦੇ ਕੀਤੇ ਗਏ। ਸਰਵੇ ਦੋਰਨਾ ਵਿਸ਼ਵ ਵਿੱਚ ਹਰ ਸਾਲ 1600 ਕਰੋੜ ਇੰਜੈਕਸ਼ਨ ਲਗਾਏ ਜਾਦੇ ਹਨ ਜਿਨਾ ਵਿੱਚੋ 40 ਫੀਸਦੀ ਇਨਜੈਕਸ਼ਨ ਸਰੁੱਖਿਅਤ ਨਹੀ ਹੁੰਦੇ । ਉਹਨਾ ਇਹ ਕਿਹਾ ਕਿ ਕਈ ਥਾਵਾਂ ਤੇ ਅਜੇ ਵੀ ਸਰਿੰਜਾਂ ਦਾ ਦੁਆਰਾ ਪ੍ਰਯੋਗ ਕੀਤੀ ਜਾਂਦਾ ਹੇ ਜੋ ਕਿ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਖੁਲਾ ਸੱਦਾ ਹੈ।

ਉਹਨਾਂ ਕਿਹਾ ਜਾਗਰੂਕਤਾ ਦੀ ਕਮੀ ਦੇ ਚਲਦਿਆ ਕਈ ਵਾਰ ਡਾਕਟਰ ਕੋਲ ਬਿਮਾਰੀ ਦੇ ਇਲਾਜ ਲਈ ਸਿਰਫ ਇਨੰਜੈਕਸ਼ ਲਗਾਵਾਉਣ ਤੇ ਜੋਰ ਦਿੰਦੇ ਹਨ ਜੋ ਗਲਤ ਹੈ ਜਿਸ ਰੋਗ ਦਾ ਇਲਾਜ ਦਵਾਈ ਖਾ ਕੇ ਸੰਭਵ ਹੈ ਉਸ ਲਈ ਇਨਜੈਕਸ਼ਨ ਜਰੂਰੀ ਨਹੀ । ਇਸ ਮੋਕੇ ਬਲਾਕ ਪੱਧਰ ਦੇ ਨੋਡਲ ਅਫਸਰ, ਸਟਾਫ ਨਰਸਾਂ, ਐਲ.ਐਚ.ਵੀਜ ਅਤੇ ਐਲ.ਟੀ. ਤੋ ਇਲਾਵਾਂ ਸ਼ਹਿਰੀ ਖੇਤਰ ਦਾ ਪੈਰਾ ਮੈਡੀਕਲ ਸਟਾਫ ਹਾਜਰ ਹੋਇਆ।

LEAVE A REPLY

Please enter your comment!
Please enter your name here