ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਜੱਥੇਬੰਦੀਆਂ ਨਾਲ ਰੱਲ ਕੇ ਪੰਜਾਬ ਰੋੜਵੇਜ਼ 25 ਅਪ੍ਰੈਲ ਨੂੰ ਕਰੇਗੀ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ:ਜਤਿੰਦਰ ਪ੍ਰਿੰਸ। ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਰਜਿੰਦਰ ਸਿੰਘ ਆਜ਼ਾਦ ਦੀ ਪ੍ਰਧਾਨਗੀ ਹੇਠ ਬਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਜਨਰਲ ਡਾਇਰ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ। ਉਸ ਉਪਰੰਤ 14 ਅਪ੍ਰੈਲ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੀ 128 ਵੀਂ ਜਯੰਤੀ ਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ। ਇਸ ਤੋਂ ਬਾਅਦ ਸੰਸਥਾਂ ਦੇ ਮੈਂਬਰ ਰਣਜੀਤ ਸਿੰਘ ਖੁਣਖੁਣ ਦੀ ਧਰਮ ਪਤਨੀ ਦੀ ਮੌਤ ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਨਵੇਂ ਆਏ ਮੈਂਬਰ ਬਾਲ ਕ੍ਰਿਸ਼ਨ ਇੰਸਪੈਕਟਰ ਜਲੰਧਰ ਅਤੇ ਹਰਗੋਪਾਲ ਸਬ-ਇੰਸਪੈਕਟਰ ਨਵਾਂਸ਼ਹਿਰ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

Advertisements

ਮੀਟਿੰਗ ਨੂੰ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਸੰਬੋਧਨ ਕਰਦਿਆਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਚਾਨਣਾ ਪਾਇਆ। ਉਹਨਾਂ ਨੇ ਦੱਸਿਆ ਕਿ ਦੇਸ਼ ਦਾ ਸੰਵਿਧਾਨ ਰਚਣ ਵਾਲਾ ਮਹਾਨ ਵਿਦਵਾਨ ਇਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਅਤੇ ਦੁਨੀਆਂ ਦਾ ਸਭ ਤੋਂ ਪੜਿਆ ਲਿਖਿਆ ਭਾਰਤ ਦਾ ਪਹਿਲਾ ਵਿਅਕਤੀ ਸੀ। ਡਾਕਟਰ ਅੰਬੇਦਕਰ ਨੇ ਔਰਤਾਂ ਨੂੰ ਸੰਵਿਧਾਨ ਵਿੱਚ ਬਰਾਬਰ ਦਾ ਹੱਕ ਦਿਵਾ ਕੇ ਮਾਣ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ ਠੱਕਰਵਾਲ ਨੇ 1919 ਵਿੱਚ ਜਲਿਆਂਵਾਲੇ ਬਾਗ ਵਿੱਚ ਹੋਏ ਸਾਕੇ ਦੇ ਵਿੱਚ ਜਨਰਲ ਡਾਇਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸ਼ਹੀਦ ਹੋਏ ਵਿਅਕਤੀਆਂ ਦੇ ਰਹਿੰਦੇ ਸੁਪਨੇ ਪੂਰੇ ਕਰਨ ਦਾ ਸਾਰਿਆਂ ਤੋਂ ਪ੍ਰਣ ਲਿਆ।

ਪ੍ਰਧਾਨ ਠੱਕਰਵਾਲ ਨੇ ਇਸ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਕਿ ਸਰਕਾਰ ਖਾਲੀ ਖਜ਼ਾਨੇ ਦੇ ਬਹਾਨੇ ਮੁਲਾਜ਼ਮਾਂ ਦੇ ਡੀ.ਏ. ਦੇ ਬਕਾਏ, ਡੀ.ਏ.ਦੀਆਂ ਕਿਸ਼ਤਾਂ, ਛੇਵੇਂ ਪੇਅ-ਕਮਿਸ਼ਨ ਦੀ ਰਿਪੋਰਟ ਨਾ ਲਾਗੂ ਕਰਕੇ ਆਪਣੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਮੈਡੀਕਲ ਕੈਸ਼ਲੈਸ ਸਕੀਮ ਮਿਲਟਰੀ ਪੈਟਰਨ ਤੇ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੰਜਾਬ ਰੋਡਵੇਜ਼ ਦੇ ਰਿਟਾਇਰਡ ਕਰਮਚਾਰੀ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਬੱਸਾਂ ਵਿੱਚ ਫਰੀ ਸਫਰ ਕਰਨ ਦੀ ਸਹੁਲਿਅਤ ਦਿੱਤੀ ਜਾਵੇ, 2004 ਤੋਂ ਪੈਨਸ਼ਨ ਬਹਾਲ ਕੀਤੀ ਜਾਵੇ। ਠੱਕਰਵਾਲ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਜਲਦ ਤੋਂ ਜਲਦ ਨਾ ਮੰਨੀਆਂ ਤਾਂ ਇਹ ਜੱਥੇਬੰਦੀ ਸੰਘਰਸ਼ ਦੇ ਰਾਹ ਤੇ ਚੱਲੇਗੀ। ਸਭ ਤੋਂ ਪਹਿਲਾਂ 25 ਅਪ੍ਰੈਲ 2019 ਨੂੰ ਬਾਕੀ ਜੱਥੇਬੰਦੀਆਂ ਨਾਲ ਰੱਲ ਕੇ ਗੇਟ ਰੈਲੀ ਕੀਤੀ ਜਾਵੇਗੀ।

ਇਸ ਤੋਂ ਬਾਅਦ ਰਜਿੰਦਰ ਸਿੰਘ ਆਜ਼ਾਦ ਨੇ ਵੀ ਸਰਕਾਰ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਉਹਨਾਂ ਨੇ ਪ੍ਰਧਾਨ ਠੱਕਰਵਾਲ ਦੀਆਂ ਸਾਰੀਆਂ ਮੰਗਾਂ ਦੇ ਹੱਕ ਨੂੰ ਜਾਇਜ਼ ਦੱਸਿਆ ਅਤੇ ਉਹਨਾਂ ਨੇ ਚਿਤਾਵਨੀ ਦਿੱਤੀ ਕਿ 25 ਅਪ੍ਰੈਲ ਨੂੰ ਵਰਕਸ਼ਾਪ ਵਿੱਚ ਮੁਜਾਹਰਾ ਕਰਕੇ ਅਗੇਲੀ ਕਾਰਵਾਈ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਹਨਾਂ ਤੋਂ ਇਲਾਵਾ ਵੀਰ ਸਿੰਘ ਵੀਰ ਪੀ.ਆਰ.ਜਲੰਧਰ, ਰਣਜੀਤ ਕੁਮਾਰ ਸ਼ਰਮਾ, ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਕੁਲਦੀਪ ਸਿੰਘ ਐਨ.ਆਰ.ਆਈ., ਅਵਤਾਰ ਸਿੰਘ ਝਿੰਗੜ, ਬਲਵਿੰਦਰ ਸਿੰਘ ਗੜਸ਼ੰਕਰੀ, ਕਰਨੈਲ ਸਿੰਘ ਅਜੜਾਮ, ਸੋਹਨ ਲਾਲ ਇੰਸਪੈਕਟਰ, ਬਲਜਿੰਦਰ ਸਿੰਘ ਭਾਮ, ਦਿਲਬਾਗ ਸਿੰਘ ਯਾਰਡ ਮਾਸਟਰ, ਹਰਦਿਆਲ ਸਿੰਘ, ਹਰਬੰਸ ਸਿੰਘ ਬੈਂਸ, ਜੀਤ ਸਿੰਘ, ਗੁਰਬਖਸ਼ ਸਿੰਘ ਮਨਕੋਟੀਆ, ਗੁਰਦੇਵ ਸਿੰਘ ਚਾਂਦਸੂ, ਬਖਸ਼ੀਸ਼ ਸਿੰਘ, ਸੰਤੋਖ ਸਿੰਘ, ਹਰਬੰਸ ਸਿੰਘ ਫੰਬੀਆ, ਪ੍ਰੇਮ ਸਿੰਘ ਡਵਿੱਡਾ, ਰਾਮ ਕ੍ਰਿਸ਼ਨ ਬਾੜੀਆਂ, ਰਤਨ ਸਿੰਘ, ਗਰੀਬ ਦਾਸ, ਕਾਬਲ ਸਿੰਘ, ਕਰਤਾਰ ਸਿੰਘ, ਪਰਮਿੰਦਰ ਸਿੰਘ, ਕੁਲਵੰਤ ਰਾਏ, ਬਲਵੀਰ ਸਿੰਘ, ਹਰਮੇਸ਼ ਕੁਮਾਰ ਭੁੰਨੋ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਅੰਤ ਵਿੱਚ ਸਰਪ੍ਰਸਤ ਬਾਬਾ ਸੰਸਾਰ ਸਿੰਘ ਨੇ ਇਸ ਮੀਟਿੰਗ ਵਿੱਚ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ 25 ਅਪ੍ਰੈਲ ਨੂੰ ਵੱਧ ਤੋਂ ਵੱਧ ਮੈਂਬਰਾਂ ਨੂੰ ਹਾਜ਼ਰ ਹੋਣ ਲਈ ਕਿਹਾ। ਇਸ ਮੌਕੇ ਐਲਾਨਿਆ ਗਿਆ ਕਿ ਇਸ ਸੰਸਥਾ ਦੀ ਅਗਲੀ ਮੀਟਿੰਗ 15 ਮਈ ਨੂੰ ਹੋਵੇਗੀ।

LEAVE A REPLY

Please enter your comment!
Please enter your name here