ਲੋਕਤੰਤਰ ਦੀ ਮਜ਼ਬੂਤੀ ਲਈ ਹਰ ਇਕ ਵੋਟ ਹੈ ਕੀਮਤੀ: ਰਚਨਾ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਅਗਾਮੀ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲਾਂ ਚੋਣ ਅਫਸਰ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਹਸਪਤਾਲਾਂ ਵਿਖੇ ਮਰੀਜ਼ਾਂ ਦੀਆਂ ਬਣ ਰਹੀਆਂ ਓ.ਪੀ.ਡੀ. ਦੀਆਂ ਪਰਚੀਆਂ ਤੇ ਵੋਟ ਬਣਾਓ ਅਤੇ ਵੋਟ ਪਾਓ, ਲੋਕਤੰਤਰ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਉੁ ਦੇ ਨਾਅਰੇ ਸਬੰਧੀ ਬਣਾਈਆਂ ਗਈਆਂ ਮੋਹਰਾਂ ਲਗਾਈਆਂ ਜਾਇਆ ਕਰਨਗੀਆਂ।

Advertisements

ਇਸ ਸਬੰਧੀ ਜ਼ਿਲਾ ਸਵੀਪ ਇੰਚਾਰਜ ਰਚਨਾ ਕੋਰ ਦੀ ਅਗਵਾਈ ਵਿਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਕ ਸਮਾਗਮ ਕਰਵਾਇਆ ਗਿਆ। ਜਿਸ ਦਾ ਉਦਘਾਟਨ ਡਾ. ਰੇਨੂੰ ਸੂਦ ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਕੀਤਾ ਗਿਆ। ਡਾ.ਰੇਨੂੰ ਸੂਦ ਵਲੋਂ ਓ.ਪੀ.ਡੀ. ਸਲਿਪਾਂ ਉਪਰ ਚੋਣ ਸਬੰਧੀ ਨਾਅਰੇ ਦੀਆਂ ਮੋਹਰਾਂ ਲਗਾਕੇ ਮਰੀਜ਼ਾ ਨੂੰ ਦਿੱਤੀਆਂ ਗਈਆਂ।

ਇਸ ਮੌਕੇ ਤੇ ਰਚਨਾ ਕੋਰ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਦੇਸ਼ ਵਿਚ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀਆਂ ਵੋਟਾ ਜ਼ਰੂਰ ਬਣਵਾਉਣ ਅਤੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਖੁਸ਼ਹਾਲ ਅਤੇ ਮਜ਼ਬੂਤ ਬਣਾਉਣ ਵਿਚ ਆਪਣਾ ਸਹਿਯੋਗ ਦੇਣ ਇਸ ਮੌਕੇ ਤੇ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਵਿਨੋਦ ਸਰੀਨ ਐਸ.ਐਮ.ਓ., ਡਾ.ਸਤਪਾਲ ਗੋਜਰਾਂ, ਪ੍ਰੋ.ਪੰਕਜ ਚਾਵਲਾ, ਪ੍ਰੋ.ਬਹਾਦਰ ਸਿੰਘ ਸਨੇਤ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here