ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਚੱਕੋਵਾਲ ਵਿਖੇ ਲਗਾਇਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਪੁਸ਼ਪਿੰਦਰ। ਨੈਸ਼ਨਲ ਪ੍ਰੋਗਰਾਮ ਫੋਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟਿਕ, ਸੀ.ਵੀ.ਡੀ. ਐਂਡ ਸਟਰੋਕ (ਐਨ.ਪੀ.ਸੀ.ਡੀ.ਸੀ.ਐਸ.) ਅਧੀਨ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੇ ਨਿਰਦੇਸ਼ਾਂ ਅਨੁਸਾਰ ਇੱਕ ਜਾਗਰੂਕਤਾ ਕੈਂਪ ਪੀ.ਐਚ.ਸੀ. ਚੱਕੋਵਾਲ ਵਿਖੇ ਆਯੋਜਿਤ ਕੀਤਾ ਗਿਆ। ਇਸਦੇ ਨਾਲ ਹੀ ਓ.ਪੀ.ਡੀ. ਵਿਖੇ ਆਉਣ ਵਾਲੇ 30 ਸਾਲ ਤੋਂ ਉਪਰ ਸਾਰੇ ਮਰੀਜਾਂ ਦੀ ਹਾਈਪਰਟੈਂਸਨ ਸਬੰਧੀ ਸਕਰੀਨਿੰਗ ਕੀਤੀ ਗਈ। ਇਸ ਮੌਕੇ ਡੈਂਟਲ ਸਰਜਨ ਡਾ. ਸੁਰਿੰਦਰ ਕੁਮਾਰ, ਮੈਡੀਕਲ ਅਫ਼ਸਰ ਡਾ. ਕਰਤਾਰ ਸਿੰਘ, ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟਰ ਮਨਜੀਤ ਸਿੰਘ, ਫਾਰਮਾਸਿਸਟ ਇੰਦਰਜੀਤ ਵਿਰਦੀ, ਦਿਲਬਾਗ ਸਿੰਘ, ਅਜੈ ਕੁਮਰਾ ਅਤੇ ਪਰਮਪ੍ਰੀਤਪਾਲ ਕੌਰ ਮੌਜੂਦ ਸਨ। ਕੈਂਪ ਦੌਰਾਨ ਡਾ. ਕਰਤਾਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਵਿਸ਼ਵਵਿਆਪੀ ਤੌਰ ਤੇ 10 ਵਿਅਕਤੀਆਂ ਵਿਚੋਂ ਲਗਭਗ 3 ਵਿਅਕਤੀ ਹਾਈਪਰਟੈਂਸ਼ਨ ਦੇ ਸ਼ਿਕਾਰ ਹਨ।

Advertisements

ਤਲੀਆਂ ਹੋਈਆਂ ਜਾਂ ਜਿਆਦਾ ਨਮਕ ਵਾਲਾ ਭੋਜਨ,  ਬੁਢਾਪਾ, ਸ਼ੂਗਰ, ਨਸ਼ੀਲੇ ਪਦਾਰਥ, ਮੋਟਾਪਾ, ਘੱਟ ਕਸਰਤ ਅਤੇ ਦਿਮਾਗੀ ਪ੍ਰੇਸ਼ਾਨੀ ਹਾਈ ਬਲੱਡ ਪ੍ਰੈਸ਼ਰ ਦੇ ਮੁੱਖ ਕਾਰਣ ਹਨ। ਬਦਲਦੀ ਜੀਵਨ ਸ਼ੈਲੀ ਕਾਰਣ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਛਾਤੀ ਵਿੱਚ ਦਰਦ, ਚੱਕਰ ਆਉਣਾ, ਉਲਟੀ ਆਉਣਾ, ਥਕਾਵਟ, ਸਿਰ ਦਰਦ ਜਾਂ ਚੱਕਰ ਆਉਣਾ, ਸਾਹ ਲੈਣ ਵਿੱਚ ਤਕਲੀਫ਼, ਅੱਖਾਂ ਤੇ ਬੂਰਾ ਪ੍ਰਭਾਵ ਅਤੇ ਪਸੀਨਾ ਆਉਣਾ ਹਾਈ ਬਲੱਡ ਪ੍ਰੈਸ਼ਰ ਹੋਣ ਦੇ ਲੱਛਣ ਹਨ। ਖੂਨ ਦੀਆਂ ਨਾੜੀਆਂ ਵਿੱਚ ਚਿਕਨਾਈ ਦਾ ਜਮਾਂ ਹੋਣਾ, ਗੁਰਦਿਆਂ ਦੇ ਰੋਗ, ਦਿਲ ਦੇ ਰੋਗ, ਅਧਰੰਗ ਤੇ ਅੱਖਾਂ ਦੀਆਂ ਬਿਮਾਰੀਆਂ ਆਦਿ ਹਾਈ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੀਆਂ ਬਿਮਾਰੀਆਂ ਹਨ। ਉਹਨਾਂ ਕਿਹਾ ਕਿ 30 ਸਾਲ ਤੋਂ ਉੱਪਰ ਹਰੇਕ ਵਿਅਕਤੀ ਨੂੰ ਆਪਣਾ ਬੀ.ਪੀ. ਜਰੂਰ ਚੈਕ ਕਰਵਾਉਂਣਾ ਜਰੂਰੀ ਹੈ ਤਾਂ ਕਿ ਬੀ.ਪੀ. ਕਾਰਣ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਇਸੇ ਕਰਕੇ ਇਸ ਸਾਲ ਦਾ ਥੀਮ ਵੀ “ਨੋ ਯੂਅਰ ਨੰਬਰ” ਰੱਖਿਆ ਗਿਆ ਹੈ। ਬੀ. ਈ. ਈ. ਰਮਨਦੀਪ ਕੌਰ ਨੇ ਦੱਸਿਆ ਕਿ ਬੀਮਾਰੀ ਦੇ ਸ਼ੁਰੂ ਹੋਣ ਅਤੇ ਇਸਦੇ ਲੱਛਣਾਂ ਦਾ ਆਸਾਨੀ ਨਾਲ ਪਤਾ ਨਹੀਂ ਚਲਦਾ ਪਰ ਸਮੇਂ ਸਿਰ ਇਸਦੇ ਪਤਾ ਚਲਣ ਤੇ ਉਪਚਾਰ ਕਰਨ ਨਾਲ ਇਸਦੀ ਰੋਕਥਾਮ ਸੰਭਵ ਹੈ।

ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀਂ ਬਲੱਡ ਪ੍ਰੈਸ਼ਰ ਵਰਗੀਆਂ ਹੋਰ ਗੈਰ ਸੰਚਾਰਿਤ ਬੀਮਾਰੀਆਂ ਜਿਵੇਂ ਸੂਗਰ, ਦਿਲ ਦਾ ਦੌਰ ਆਦਿ ਬੀਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਇਸਦੇ ਇਲਾਜ ਅਤੇ ਕੰਟਰੋਲ ਨਈ ਜਰੂਰੀ ਹੈ ਕਿ ਵਜ਼ਨ ਨਾ ਵੱਧਣ ਦਿੱਤਾ ਜਾਵੇ, ਖਾਣੇ ਵਿੱਚ ਚਰਬੀ ਦੀ ਮਾਤਰਾ ਘਟਾਈ ਜਾਵੇ, ਸ਼ਬਜ਼ੀਆਂ ਅਤੇ ਫਲ ਜਿਆਦਾ ਮਾਤਰਾ ਵਿੱਚ ਖਾਓ, ਤਨਾਅ ਨੂੰ ਘਟਾਓ, ਰੋਜਾਨਾ ਕਸਰਤ ਕੀਤੀ ਜਾਵੇ ਜਾ ਹਫ਼ਤੇ ਵਿੱਚ ਘੱਟੋ ਘੱਟ 5 ਵਾਰ ਕੀਤੀ ਜਾਵੇ। ਸ਼ੁਰੂ ਵਿੱਚ ਘੱਟ ਸਮੇਂ ਤੋਂ ਕਸਰਤ ਸ਼ੁਰੂ ਕਰਕੇ ਹਰ ਹਫ਼ਤੇ ਵਧਾਓ। ਘੱਟ ਤੋਂ ਘੱਟ 30 ਮਿੰਟ ਰੋਜ਼ ਕਸਰਤ ਕੀਤੀ ਜਾਵੇ ਅਤੇ ਕਸਰਤ ਕਰਨ ਉਪਰੰਤ ਆਰਾਮ ਕਰਨ ਤੋਂ ਬਾਅਦ ਜਿਆਦਾ ਮਾਤਰਾ ਵਿੱਚ ਤਰਲ ਲਵੋਂ। ਨਮਕ ਅਤੇ ਤਲੀਆਂ ਚੀਜ਼ਾਂ ਦਾ ਸੇਵਨ ਘੱਟ ਕੀਤਾ ਜਾਵੇ ਅਤੇ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਇਸਦੇ ਨਾਲ ਹੀ ਨਿਯਮਤ ਡਾਕਟਰੀ ਜਾਂਚ ਅਤੇ ਦਵਾਈਆਂ ਦਾ ਸੇਵਨ ਕੀਤਾ ਜਾਵੇ। 

LEAVE A REPLY

Please enter your comment!
Please enter your name here