ਇਕ ਰੁੱਖ ਲਗਾਉਣ ਨਾਲ ਮਿਲਦਾ ਹੈ 84 ਤੀਰਥ ਸਥਾਨਾ ਦਾ ਫਲ: ਡਾ. ਰੇਨੂੰ ਸੂਦ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਰਿਪੋਰਟ- ਜਤਿੰਦਰ ਪ੍ਰਿੰਸ। ਵਿਸ਼ਵ ਵਾਤਾਵਰਣ ਦਿਵਸ ਦੇ ਮੋਕੇ ਇਸ ਸਾਲ ਦੋ ਥੀਮ ਦੂਸ਼ਿਤ ਹਵਾ ਨੂੰ ਸਮਰਪਿਤ ਪੌਦਾ ਰੋਪਣ ਅਭਿਆਨ ਦੇ ਸ਼ੁਰੂਆਤ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਸਰਕਾਰੀ ਸਿਹਤ ਸੰਸਥਾਵਾਂ ਅੰਦਰ ਖੁਲੀਆਂ ਥਾਂਵਾਂ ਤੇ ਪੌਦੋ ਲਗਾਉਣ ਨਾਲ ਕੀਤੀ ਗਈ । ਵਾਤਾਵਰਣ ਦਿਵਸ ਦੇ ਪੂਰਵ ਇਸ ਦੀ ਸ਼ੁਰੂਆਦ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋ ਨਰਸਿੰਗ ਹੋਸਟਲ ਦੇ ਪਾਰਕ ਵਿੱਚ ਪੌਦਾ ਲਗਾਕੇ ਕੀਤੀ ਗਈ। ਇਸ ਮੋਕੇ ਉਹਨਾਂ ਦੇ ਨਾਲ ਡਾ ਪਵਨ ਕੁਮਾਰ ਸਹਿਕ ਸਿਵਲ ਸਰਜਨ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ,  ਡਾ ਰਜਿੰਦਰ ਰਾਜ,  ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ,  ਪ੍ਰਿੰਸੀਪਲ ਪਰਮਜੀਤ ਕੋਰ,  ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਆਦਿ ਹਾਜਰ ਸਨ।
ਇਸ ਮੋਕੇ ਡਾ. ਰੇਨੂੰ  ਸੂਦ ਨੇ ਦੱਸਿਆ ਕਿ ਪੁਰਣੇ ਸਮੇ ਵਿੱਚ ਇਹ ਕਹਿੰਦੇ ਹੁੰਦੇ ਸਨ ਕਿ ਇਕ ਰੁੱਖ ਲਾਗਉਣ ਨਾਲ 84 ਤੀਰਥ ਸਥਾਨਾ ਦਾ ਫਲ ਮਿਲਦਾ ਹੈ ਪਰ ਅਜੋਕੇ ਸਮੇ ਵਿੱਚ ਦਿਨੋ ਦਿਨ ਰੁਖਾਂ ਦੀ  ਰੁਖਾਂ ਦੀ ਕਟਾਈ ਵਧਦੀ ਜਾ ਰਹੀ ਹੈ । ਉਸ ਦੇ ਉਲਟ  ਮਸ਼ੀਨੀ ਕਰਨ ਅਤੇ ਵਿਕਾਸ ਦੇ ਨਾਂ ਤੇ ਸਿਰਜੇ ਜਾ ਰਹੇ ਪ੍ਰਦੂਸ਼ਤ ਵਾਤਾਵਰਨ ਦੇ ਨਤੀਜੇ ਵੱਜੋ ਸੰਸਾਰ ਵਿੱਚ ਕੈਸਰ, ਦਮਾ,  ਤਪਦਿਕ  ਅਤੇ ਦਿਲ ਦੇ ਰੋਗੀਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ ਉਹਨਾਂ ਕਿਹਾ ਜੰਗਲਾਂ ਦੇ ਦਰਖਤਾਂ ਅਤੇ ਉਹਨਾਂ ਦੇ ਸਮੂਹ ਨੂੰ ਜੜ ਤੋ ਨਸ਼ਟ ਨਹੀ ਕਰਨਾ ਚਾਹੀਦਾ ਹੈ ਅਤੇ ਇਹਨਾਂ ਤੋ ਬਣਾਈਆਂ ਗਈਆਂ ਚੀਜਾਂ ਵਰਤੋ ਵੀ ਘੱਟ ਕਰਨੀ ਚਾਹੀਦੀ ਹੈ ।

Advertisements

ਧਰਤੀ ਤੇ ਲੱਗੇ ਦਰਖਤਾਂ ਪੌਦਿਆ ਦੀ ਅੰਧਾ ਦੁੰਧ ਕਟਾਈ ਜੇਕਰ ਇਸੇ ਤਰਾਂ ਚਲਦੀ ਹਹੀ ਤਾਂ ਵਾਤਾਵਰਣ ਦਾ ਸਤੰਲੁਤ ਵਿਗੜ ਜਾਵੇਗਾ ਤੇ ਧਰਤੀ ਨੂੰ ਰੇਗਸਤਾਨ ਬਣਨ ਲੱਗਿਆ ਜਿਆਦਾ ਦੇਰ ਨਹੀ ਲੱਗੇਗਾ। ਇਸ ਲਈ ਅੱਜ ਹਰ ਇਕ ਵਿਆਕਤੀ ਦਾ ਆਪਣੇ ਲਈ ਆਪਣੇ ਆਉਣ ਵਾਲੀ ਪੀੜੀ ਲਈ ਇਹ ਨੀਜੀ ਜਿੰਮੇਵਾਰੀ ਬਣਦੀ ਹੈ ਕਿ ਉਹ ਵੱਧ ਤੋ ਵੱਧ ਧਰਤੀ ਦੀ ਸੰਭਾਲ ਅਤੇ ਵਾਤਵਰਣ ਸ਼ੁਧ ਰੱਖਣ ਲਈ ਪੌਦੇ ਲਗਾਵਾਉਣ ਅਤੇ ਕੁਦਰਤੀ ਸੋਮੇ ਜਿਵੇ ਹਵਾ ਪਾਣੀ ਮਿੱਟੀ ਅਤੇ ਅੱਗ ਦੀ ਸਹੀ ਵਰਤੋ ਕੀਤੀ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਜੇਕਰ ਇਹਨਾ ਕੁਦਰਤੀ ਸੋਮਿਆ ਦੀ ਰਾਖੀ ਨਾ ਕੀਤੀ ਗਈ ਤਾਂ ਸਾਡਾ ਸਮੁਚਾ ਮਨੁੱਖੀ ਅਤੇ ਬਨਸਪਤੀ ਜੀਵਨ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਹੋ ਸਕਦਾ ਹੈ  ਅਤੇ ਸਾਨੂੰ ਇਸ ਦੀ ਬਹੁਤ ਵੱਡੀ ਕੀਮਤ ਵੀ ਚਕਾਉਣੀ  ਪੈ ਸਕਦੀ ਹੈ।

 ਉਹਨਾਂ ਇਹ ਵੀ ਦੱਸਿਆ ਕਿ ਇਨਸਾਨ ਨੂੰ ਇਹ ਪਤਾ ਨਹੀ ਸੀ ਕਿ ਕੁਦਰਤ ਨਾਲ ਖਿਲਵਾੜ ਇਹਨਾਂ ਮਹਿੰਗਾ ਪੈ ਸਕਦਾ ਹੈ ਮਨੁੱਖ ਨੇ ਕਦੇ ਸੋਚਿਆ  ਵੀ ਨਹੀ ਸੀ।  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਸਮਾਜ ਨੂੰ ਸਿਹਤਮੰਦ ਰੱਖਣ ਲਈ ਵੱਧ ਤੋਂ ਵੱਧ ਦਰਖਤ ਲਗਾਉਣੇ ਚਹੀਦੇ ਹਨ ।

LEAVE A REPLY

Please enter your comment!
Please enter your name here