18 ਜੂਨ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਰਵਿਦਾਸ ਜੀ ਦਾ ਜੋਤੀਜੋਤ ਸਮਾਗਮ: ਜਸਵਿੰਦਰ ਸਿੰਘ

ਮਾਹਿਲਪੁਰ (ਦ ਸਟੈਲਰ ਨਿਊਜ਼)। ਸੰਤ ਬਾਬਾ ਹੀਰਾ ਦਾਸ ਜੀ ਮਹਾਰਾਜ ਉਦਾਸੀਨ ਨਾਂਗਿਆਂ ਦਾ ਡੇਰਾ ਸੱਚ ਖੰਡ ਪਿੰਡ ਡਾਂਡੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 491ਵਾਂ ਜੋਤੀ ਜੋਤ ਅਤੇ 108 ਸੰਤ ਬਾਬਾ ਨੰਦ ਦਾਸ ਮਹਾਰਾਜ ਜੀ ਦੀ 64ਵੀਂ ਸਲਾਨਾ ਬਰਸੀ ਮੌਕੇ ਮਹਾਨ  ਸੰਤ ਸਮਾਗਮ ਗੱਦੀ ਨਸ਼ੀਨ ਸੰਤ ਜਸਵਿੰਦਰ ਸਿੰਘ ਖਜ਼ਾਨਚੀ ਸ਼੍ਰੀ ਗੁਰੂ ਰਵਿਦਾਸ ਸੰਪ੍ਰਦਾਇ ਸੁਸਾਇਟੀ ਪੰਜਾਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 18 ਜੂਨ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਜਸਵਿੰਦਰ ਸਿੰਘ ਡਾਂਡੀਆਂ ਨੇ ਦੱਸਿਆ ਕਿ 18 ਜੂਨ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ  ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਸਮੂਹ ਸੰਤ ਮਹਾਂਪੁਰਸ਼ ਤੇ ਪੰਜਾਬ ਦੇ ਮਸ਼ਹੂਰ ਰਾਗੀ, ਢਾਡੀ, ਕੀਰਤਨੀਏ ਅਤੇ ਕਥਾ ਵਾਚਕ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।  ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜੇ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਵੈਦ ਪਰਦੀਪ ਦਾਸ, ਮੋਹਨ ਦਾਸ, ਸਰੋਜ਼, ਦੀਕਸ਼ਾ, ਬੀਬੀ ਰਾਜ ਰਾਣੀ, ਜਸਵਿੰਦਰ ਸਿੰਘ ਬੱਡੋਂ, ਠੇਕੇਦਾਰ ਸੁਖਦੇਵ ਕੁਮਾਰ, ਕਰਨੈਲ ਸਿੰਘ ਗੜਸ਼ੰਕਰ, ਕਸ਼ਮੀਰ ਸਿੰਘ ਲਕਸੀਹਾ, ਅਜੀਤ ਰਾਮ ਲਕਸੀਹਾ ਆਦਿ ਸੇਵਾਦਾਰ ਹਾਜਰ ਸਨ। 

LEAVE A REPLY

Please enter your comment!
Please enter your name here