ਹਰਜੀਤ ਦੇ ਨੇਤਰਾਂ ਨਾਲ 2 ਜਿੰਦਗੀਆਂ ਵਿੱਚ ਆਵੇਗੀ ਰੋਸ਼ਨੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਾਮਗੜ ਮੁਹੱਲਾ ਹੁਸ਼ਿਆਰਪੁਰ ਨਿਵਾਸੀ ਹਰਜੀਤ ਕੌਰ ਦੇ ਅਕਾਲ ਚਲਾਣਾ ਕਰਨ ਉਪਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੌਂ ਉਹਨਾਂ ਦੇ ਨੇਤਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਗਏ। ਇਸ ਸਮੇਂ ਉਹਨਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ। ਨੇਤਰਦਾਨ ਕਰਵਾਉਣ ਦਾ ਕੰਮ ਡਾ. ਅਨਿਲ ਤਨੇਜਾ ਜੀ ਨੇ ਕੀਤਾ ।

Advertisements

ਇਸ ਸਮੇਂ ਸੰਸਥਾ ਦੇ ਪ੍ਰਧਾਨ ਸੁਰੇਸ਼ ਪ੍ਰੋ. ਬਹਾਦਰ ਸਿੰਘ ਸੁਨੇਤ, ਸੀਨੀਅਰ ਉੱਪ ਪ੍ਰਧਾਨ ਇੰਜ ਮਸਤਾਨ ਸਿੰਘ ਗਰੇਵਾਲ, ਸਕੱਤਰ ਇੰਜ ਜਸਵੀਰ ਸਿੰਘ, ਵਰਿੰਦਰ ਚੌਪੜਾ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ। ਸੰਸਥਾ ਦੇ ਮੈਂਬਰਾ ਨੇ ਦੱਸਿਆ ਕਿ ਹਰਜੀਤ ਕੌਰ ਦੇ ਨੇਤਰ ਮੈਡੀਕਲ ਕਾਲਜ ਅਮ੍ਰਿਤਸਰ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਲਗਵਾਏ ਜਾਣਗੇ।

LEAVE A REPLY

Please enter your comment!
Please enter your name here