ਅਦਾਰਾ ਤਨੀਸ਼ਾ ਵਲੋਂ ਬਾਲ ਸਾਹਿਤ ਦੀ ਪ੍ਰਫੁੱਲਤਾ ਲਈ ਹੋਈ ਮੀਟਿੰਗ 

ਮਾਹਿਲਪੁਰ (ਦ ਸਟੈਲਰ ਨਿਊਜ਼)। ਅਦਾਰਾ ਤਨੀਸ਼ਾ ਵਲੋਂ ਕੋਟ ਫਤੂਹੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਮਹਾਨ ਸਾਹਿਤਕਾਰ ਬੁੱਧ ਸਿੰਘ ਨਡਾਲੋਂ, ਸਾਬੀ ਈਸਪੁਰੀ, ਹਰਮਿੰਦਰ ਸਾਹਿਲ, ਰਜਿੰਦਰ ਸਿੰਘ ਕੋਟਲਾ, ਦੀਪਕ ਕੋਟ ਫਤੂਹੀ, ਸੰਜੀਵ ਸ਼ਰਮਾ, ਰਿੰਕੂ ਮਖਸੂਸਪੁਰੀ ਸ਼ਾਮਿਲ ਹੋਏ। ਮੀਟਿੰਗ ਵਿੱਚ ਬਾਲ ਪੁਸਤਕ ਲੜੀ ਤਨੀਸ਼ਾ ਦੇ ਆਨਰੇਰੀ ਸੰਪਾਦਕ ਸਾਬੀ ਈਸਪੁਰੀ ਵਲੋਂ ਆਪਣੀ ਗੱਲਬਾਤ ਦੋਰਾਨ ਸਭ ਤੋਂ ਪਹਿਲਾਂ ਬਾਲ ਸਾਹਿਤ ਦੀ ਪ੍ਰਫੁੱਲਤਾ ਲਈ ਕੀਤਾ ਜਾਣ ਵਾਲੇ ਕਾਰਜਾਂ ਤੇ ਗੱਲ ਕੀਤੀ ਗਈ ਤੇ ਬਾਲ ਪੁਸਤਕ ਲੜੀ ਤਨੀਸ਼ਾ ਵਿੱਚ ਕੀਤੇ ਜਾਣ ਵਾਲੇ ਹੋਰ ਸੁਧਾਰਾਂ ਤੇ ਵਿਸਥਾਰ ਪੂਰਬਕ ਚਰਚਾ ਕੀਤੀ ਗਈ।

Advertisements

ਇਸ ਮੌਕੇ ਬਾਲ ਮੈਗਜ਼ੀਨ ਤਨੀਸ਼ਾ ਦੀ ਆਮ ਲੌਕਾਂ ਤੱਕ ਪਹੁੰਚ ਲਈ ਕੀਤੀ ਗਈ ਮੈਂਬਰਾਂ ਦੀ ਚੋਣ ਤੇ ਯਤਨਾਂ ਬਾਰੇ ਚਰਚਾ ਕੀਤੀ। ਉਸ ਤੋਂ ਬਾਅਦ 2019 ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆ ਸਬੰਧੀ ਬਣਾਈ ਯੋਜਨਾਬੰਦੀ ਦੀ ਗੱਲ ਹੋਈ ਅਤੇ ਅੱਗੇ ਤੋਂ ਹੋਣ ਵਾਲੀ ਮੀਟਿੰਗ ਦਾ ਦਿਨ ਵੀ ਨਿਸ਼ਚਿਤ ਕੀਤਾ ਗਿਆ। ਬੁੱਧ ਸਿੰਘ ਨਡਾਲੋਂ ਤੇ ਹਰਮਿੰਦਰ ਸਾਹਿਲ ਵਲੋਂ ਇਨ•ਾਂ ਵਿਸ਼ਿਆ ਨਾਲ ਸਹਿਮਤ ਹੁੰਦੇ ਹੋਏ ਹੋਰ ਬਹੁਤ ਸਾਰੇ ਵਿਸ਼ਿਆ ਨੂੰ ਛੋਹਿਆ ਗਿਆ। ਅਖੀਰ ਵਿੱਚ ਸੰਜੀਵ ਸ਼ਰਮਾ ਵਲੋਂ ਮੀਟਿੰਗ ਵਿੱਚ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here