20 ਸਾਲਾਂ ਤੋਂ ਕੰਮ ਕਰ ਰਹੇ ਸੀਵਰਮੈਨਾਂ ਨੇ ਪੱਕੇ ਹੋਣ ਸੰਬੰਧੀ ਮੇਅਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਵਿੱਚ ਕੰਮ ਕਰ ਰਹੇ ਸੀਵਰਮੈਂਨਾ ਦਾ ਇੱਕ ਵਫ਼ਦ ਕੌਸਲਰ ਰੂਪ ਲਾਲ ਥਾਪਰ ਅਤੇ ਸੀਵਰਮੈਨ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੂੰ ਮਿਲੇ ਅਤੇ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਉਹ ਪਿਛੱਲੇ 20 ਸਾਲ ਤੋਂ ਨਗਰ ਨਿਗਮ ਵਿਖੇ ਬਾਤੌਰ ਸੀਵਰਮੈਨ ਕੰਮ ਕਰ ਰਹੇ ਹਨ ਇਹ ਕੰਮ ਬਹੁਤ ਜ਼ੋਖਮ ਭਰਿਆ ਕੰਮ ਹੈ ਜਿਸ ਨੂੰ ਇਹ ਸਾਰੇ ਕਰਮਚਾਰੀ ਬਹੁਤ ਇਮਾਨਦਾਰੀ ਅਤੇ ਮੇਹਨਤ ਨਾਲ ਕਰ ਰਹੇ ਹਨ।  ਇਸ ਲਈ ਸਮੂਹ ਸੀਵਰਮੈਨਾਂ ਨੂੰ ਪੱਕੇ ਤੌਰ ਤੇ ਭਰਤੀ ਕੀਤਾ ਜਾਵੇ ਤਾਂ ਜੋ ਇਹ ਕਰਮਚਾਰੀ ਹੋਰ ਵੀ ਮੇਹਨਤ ਨਾਲ ਸੇਵਾਵਾਂ ਨਿੱਭਾ ਸਕਨ ।

Advertisements

ਮੇਅਰ ਸ਼ਿਵ ਸੂਦ ਨੇ ਸਮੂਹ ਸੀਵਰਮੈਨਾਂ ਦੇ ਵਫਦ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀ ਮੰਗ ਨੂੰ ਦੇਖਦੇ ਹੋਏ ਜਲਦ ਹੀ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਸਿਫਾਰਿਸ਼ ਕਰਕੇ ਨਗਰ ਨਿਗਮ ਵਿੱਖੇ ਪੱਕੇ ਤੌਰ ਤੇ ਨਿਯੂਕਤ ਕਰਨ ਲਈ ਲਿਖਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾ ਚੁੱਕੀ ਹੈ। ਇਸ ਮੌਕੇ ਤੇ ਸੀਵਰਮੈਨ ਅਸ਼ੋਕ ਕੁਮਾਰ, ਕਮਲ ਕੁਮਾਰ, ਸੁਲੰਿਦਰ ਕੁਮਾਰ, ਰਕੇਸ਼ ਕੁਮਾਰ, ਜਗਦੀਸ਼ ਕੁਮਾਰ, ਰੋਹਿਤ, ਹਨੀ ਕੁਮਾਰ, ਰਮਨ ਕੁਮਾਰ, ਟਿੰਕੂ, ਅਸ਼ੋਕ ਕੁਮਾਰ ਅਤੇ ਹੋਰ ਮੈੰਬਰ ਵੀ ਹਾਜਰ ਸਨ।

LEAVE A REPLY

Please enter your comment!
Please enter your name here