ਅਦਾਰਾ ਤਨੀਸ਼ਾ ਵਲੋਂ ਹਾਇਕੂ, ਤਾਂਕਾ ਤੇ ਸੇਦੋਕਾ ਸਿਨਫ ਤੇ ਕੀਤੀ ਚਰਚਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਸੁਖਦੇਵ ਭਾਮ ਦੇ ਗ੍ਰਹਿ ਵਿਖੇ ਬੁੱਧ ਸਿੰਘ ਨਡਾਲੋਂ ਦੀ ਅਗਵਾਈ ਹੇਠ ਅਦਾਰਾ ਤਨੀਸ਼ਾ ਵਲੋਂ ਹਾਇਕੂ, ਤਾਂਕਾ ਤੇ ਸੇਦੋਕਾ ਸਿਨਫ ਤੇ ਚਰਚਾ ਕੀਤੀ ਗਈ। ਜਿਸ ਵਿੱਚ ਤਨੀਸ਼ਾ ਮੈਗਜੀਨ ਦੇ ਆਨਰੇਰੀ ਸੰਪਾਦਕ ਸਾਬੀ ਈਸਪੁਰੀ, ਬੁੱਧ ਸਿੰਘ ਨਡਾਲੋਂ, ਸੰਜੀਵ ਸ਼ਰਮਾ, ਰਿੰਕੂ ਮਖਸੂਸਪੁਰੀ, ਰਜਿੰਦਰ ਸਿੰਘ ਕੋਟਲਾ ਸ਼ਾਮਿਲ ਹੋਏ। ਇਸ ਮੌਕੇ ਸਾਹਿਤਕਾਰਾਂ ਵਲੋਂ ਫੈਸਲਾ ਕੀਤਾ ਗਿਆ ਕਿ ਇਸ ਇਲਾਕੇ ਵਿੱਚ ” ਹਾਇਕੂ ਗਰੁੱਪ ” ਨੂੰ ਮੁੜ ਸੁਰਜੀਤ ਕੀਤਾ ਜਾਵੇ ਤੇ ਇਸ ਵਿੱਚ ਆਈ ਖੜੋਤ ਨੂੰ ਸਾਂਝੇ ਯਤਨਾ ਨਾਲ ਦੂਰ ਕੀਤਾ ਜਾਵੇ।

Advertisements

ਇਸ ਮੌਕੇ ਸੁਖਦੇਵ ਭਾਮ ਵਲੋਂ ਹਾਇਕੂ ਦੇ ਠੰਡੇ ਬਰਜ, ਸ਼ੀਤ ਪੋਹ ਮਹੀਨਾ, ਨਿੱਕੀਆਂ ਜਾਨਾਂ ਤੇ ਚਰਚਾ ਕੀਤੀ ਗਈ। ਸਾਬੀ ਈਸਪੁਰੀ ਵਲੋਂ ਸੇਦੋਕਾ ਦੇ ਬੁੱਢੀ ਹਿਚਕੀ, ਗੋਡੇ ‘ਤੇ ਹੱਥ ਰੱਖ, ਮਸ਼ਾਂ ਹੀ ਉੱਠਦੀ ਏ, ਸਿੱਧੀ ਖੜਦੀ, ਸਮੇਂ ਨਾਲ ਲੜਾਈ, ਬੁੜ- ਬੁੜ ਕਰਦੀ ਤੇ ਚਰਚਾ ਕੀਤੀ। ਬੁੱਧ ਸਿੰਘ ਨਡਾਲੋਂ ਵਲੋਂ ਤਾਂਕਾ ਦੇ ਭਾਦੋਂ ਦੀ ਰੁੱਤ, ਤਿੜਕਦੀ ਧਰਤੀ, ਤਿੱਖੜ ਧੁੱਪ, ਪਸ਼ੂ ਪੰਛੀ ਬੇਹਾਲ, ਫੁੱਲ ਬੂਟੇ ਉਦਾਸ ਤੇ ਚਰਚਾ ਕੀਤੀ ਗਈ। ਅੰਤ ਵਿੱਚ ਸੁਖਦੇਵ ਭਾਮ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।  

LEAVE A REPLY

Please enter your comment!
Please enter your name here