ਪੰਦਰਵਾੜਾ ਮੁਹਿੰਮ ਦੌਰਾਨ ਹਸਤਾਖਰ ਮੁਹਿੰਮ ਚਲਾ ਬੱਚੀਆਂ ਦੇ ਉਜਵਲ ਭਵਿੱਖ ਦਾ ਲਿਆ ਜਾਵੇਗਾ ਸੰਕਲਪ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਬੇਟੀ ਬਚਾਓ ਬੇਟੀ ਪੜ•ਾਓ ਸਕੀਮ ਅਧੀਨ ਜਾਗਰੂਕਤਾ ਫੈਲਾਉਣ ਲਈ ਰਾਜ ਵਿੱਚ ਪੰਦਰਵਾੜਾ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਜ਼ਿਲ•ੇ ਦੇ ਵੱਖ-ਵੱਖ ਸਥਾਨਾ ਤੇ ਵਿਸ਼ੇਸ਼ ਹਸਤਾਖਰ ਮੁਹਿੰਮ ਚਲਾ ਕੇ ਬੱਚੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਨ ਦਾ ਸੰਕਲਪ ਲਿਆ ਜਾਵੇਗਾ। ਉਹ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਵਿਸ਼ੇਸ਼ ਮੁਹਿੰਮ ਦਾ ਹਸਤਾਖਰ ਕਰਕੇ ਆਗਾਜ਼ ਕਰ ਰਹੇ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਵੀ ਸੰਕਲਪ ਬੋਰਡ ‘ਤੇ ਹਸਤਾਖਰ ਕਰਕੇ ਬੱਚੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Advertisements

-ਕਿਹਾ, ਵਿੱਦਿਅਕ ਪੱਧਰ ਉਚਾ ਚੁੱਕਣਾ ਵੀ ਹਰ ਮਾਤਾ-ਪਿਤਾ ਦਾ ਨੈਤਿਕ ਫ਼ਰਜ਼

ਡਿਪਟੀ ਕਮਿਸ਼ਨਰ ਨੇ ਬੱਚੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਬੱਚੀਆਂ  ਦੀ ਹੋਂਦ ਨੂੰ ਕਾਇਮ ਰੱਖਣਾ ਅਤੇ ਉਹਨਾਂ ਦਾ ਵਿੱਦਿਅਕ ਪੱਧਰ ਉਚਾ ਚੁੱਕਣਾ ਹਰ ਮਾਤਾ-ਪਿਤਾ ਦਾ ਨੈਤਿਕ ਫ਼ਰਜ਼ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਿੱਖਿਆ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ, ਤਾਂ ਕਿ ਉਹਨਾਂ ਦਾ ਜੀਵਨ ਪੱਧਰ ਉਚਾ ਚੁੱਕਿਆ ਜਾ ਸਕੇ। ਉਹਨਾਂ ਨੇ ਸਬੰਧਤ ਵਿਭਾਗ ਵਲੋਂ ਮਨਾਏ ਜਾ ਰਹੇ ਪੰਦਰਵਾੜਾ ਮੁਹਿੰਮ ਦੌਰਾਨ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ‘ਤੇ ਜੋਰ ਦਿੰਦੇ ਹੋਏੇ ਬੱਚੀਆਂ ਦੇ ਸੁਨਹਿਰੀ ਭਵਿੱਖ ਲਈ ਸਾਰਿਆਂ ਨੂੰ ਮਿੱਲ ਕੇ ਚੱਲਣ ਲਈ ਪ੍ਰੇਰਿਤ ਵੀ ਕੀਤਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਦਰਵਾੜਾ ਮੁਹਿੰਮ ਦੌਰਾਨ ਸਕੂਲਾਂ ਅਤੇ ਕਾਲਜਾਂ ਵਿੱਚ ਵੱਖ-ਵੱਖ ਤਰ•ਾਂ ਦੇ ਨਾਟਕ ਅਤੇ ਹੋਰ ਪ੍ਰੋਗਰਾਮ ਕਰਕੇ ਜਾਗਰੂਕ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਹਨਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਇਸ ਵਿਸ਼ੇਸ਼ ਮੁਹਿੰਮ ਦੌਰਾਨ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ ‘ਤੇ ਰੂਪ ਰੇਖਾ ਵੀ ਤਿਆਰ ਕੀਤੀ ਜਾਵੇ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇ।
ਇਸ ਮੌਕੇ ‘ਤੇ ਐਨ.ਸੀ.ਸੀ. ਬਟਾਲੀਅਨ ਦੇ ਕਰਨਲ ਜੈ ਦੀਪ ਸਿੰਘ, ਜ਼ਿਲ•ਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਰਣਜੀਤ ਕੌਰ ਨੇ ਵੀ ਹਸਤਾਖਰ ਕਰਕੇ ਲੜਕੀਆਂ ਦੇ ਸੁਰੱਖਿਅਤ ਜੀਵਨ ਬਣਾਉਣ ਦਾ ਸੰਕਲਪ ਕੀਤਾ।

LEAVE A REPLY

Please enter your comment!
Please enter your name here