ਨਿਗਮ ਟੀਮ ਰੋਜਾਨਾ ਕਰ ਰਹੀ ਪਾਣੀ ਦੀ ਦੁਰ-ਵਰਤੋਂ ਕਰਨ ਵਾਲਿਆਂ ਦੇ ਖਿਲਾਫ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀਣ ਵਾਲੇ ਪਾਣੀ ਦੀ ਹੋ ਰਹੀ ਦੁਰ-ਵਰਤੋਂ ਦੀ ਰੋਕਥਾਮ ਲਈ ਵਾਟਰ ਸੱਪਲਾਈ ਦੇ ਜੇ.ਈ. ਅਸ਼ਵਨੀ ਸ਼ਰਮਾ, ਸੁਪਰਿਡੈਂਟ ਗੁਰਮੇਲ ਸਿੰਘ, ਇੰਸਪੈਕਟਰ ਮੁਕੁਲ ਕੇਸਰ, ਅਮਨਦੀਪ ਸੈਣੀ ਅਤੇ ਪ੍ਰਦੀਪ ਕੁਮਾਰ ਦੀ ਬਣਾਈ ਗਈ ਟੀਮ ਵੱਲੋਂ ਪੀਣ ਵਾਲੇ ਪਾਣੀ ਦੀ ਹੋ ਰਹੀ ਦੁਰ-ਵਰਤੋ ਦੀ ਚੈਕਿੰਗ ਨੂੰ ਹੋਰ ਤੇਜ਼ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਮੁੱਹਲਿਆਂ ਜਿਨਾ ਵਿੱਚ ਮੁੱਹਲਾ ਗੁਰੂ ਗੋਬਿੰਦ ਸਿੰਘ ਨਗਰ, ਡਗਾਨਾ ਰੋਡ, ਸੁਭਾਸ਼ ਨਗਰ, ਰੂਪ ਨਗਰ, ਗੋਕੁਲ ਨਗਰ, ਕੀਰਤੀ ਨਗਰ, ਹਰੀ ਨਗਰ, ਰਹੀਮਪੁਰ, ਗੌਰਮੈਂਟ ਕਾਲੇਜ਼ ਰੋਡ, ਸੁਤੇਹਰੀ ਰੋਡ, ਵਕੀਲਾਂ ਬਜਾਰ, ਸ਼ਿਮਲਾ ਪਹਾੜੀ ਅਤੇ ਅੱਡਾ ਮਾਹਿਲਪੁਰ ਵਿਖੇ ਚੈਕਿੰਗ ਕੀਤੀ ਅਤੇ ਮੌਕੇ ਤੇ ਪੀਣ ਵਾਲੇ ਪਾਣੀ ਦੀ ਦੁਰ ਵਰਤੋਂ ਕਰ ਰਹੇ 4 ਵਿਅਕਤੀਆਂ ਦੀਆਂ ਪਾਣੀ ਵਾਲੀਆਂ ਪਾਈਪਾਂ ਕਬਜੇ ਵਿਚ ਲਈਆਂ।

Advertisements

ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਪਾਣੀ ਦੀ ਦੁਰ-ਵਰਤੋਂ ਰੋਕਣ ਲਈ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀ ਨਜਾਇਜ ਵਰਤੋਂ ਕਰਨ ਵਾਲੇ ਲੋਕਾਂ ਦੀਆਂ ਪਾਈਪਾਂ ਕਬਜੇ ਵਿੱਚ ਲੈ ਕੇ ਜੁਰਮਾਨੇ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸ਼ਹਿਰ ਨਿਵਾਸੀ ਪੀਣ ਵਾਲੇ ਪਾਣੀ ਦੀ ਦੁਰ-ਵਰਤੋਂ ਨਾਂ ਕਰਨ ਅਤੇ ਇਸ ਦੀ ਸੰਯਮ ਨਾਲ ਵਰਤੋਂ ਕਰਨ।

LEAVE A REPLY

Please enter your comment!
Please enter your name here