ਸੀਨੀਅਰ ਸਿਟੀਜਨ ਅਤੇ ਯੂਥ ਕਲੱਬ ਨੇ ਬੂਟੇ ਲਗਾ ਕੇ ਮਨਾਇਆ ਡਾ. ਮੁਖਰਜੀ ਦਾ ਜਨਮ ਦਿਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਿਚਾਰਮੰਚ ਦੇ ਜਨਰਲ ਸੈਕਟਰੀ ਪੰਜਾਬ ਐਡਵੋਕੇਟ ਡੀ. ਐਸ. ਬਾਗੀ ਅਤੇ ਸਮੂਹ ਮੈਂਬਰਾਨ ਸਿਨੀਅਰ ਸਿਟੀਜਨ ਅਤੇ ਯੂਥ ਕਲੱਬ ਹੁਸ਼ਿਆਰਪੁਰ ਵੱਲੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਿਜਲੀ ਬੋਰਡ ਦੀ ਗਰਾਉਂਡ ਵਿਖੇ ਬੂਟੇ ਲਗਾ ਕੇ ਜਨਮ ਦਿਨ ਮਨਾਇਆ ਗਿਆ। ਕਲੱਬ ਮੈਂਬਰਾਂ ਵੱਲੋਂ ਬਿਜਲੀ ਬੋਰਡ ਦੀ ਗਰਾਉਂਡ ਵਿੱਚ ਕਰੀਬ 100 ਬੂਟਾ ਲਗਾਇਆ ਗਿਆ। ਇਹ ਬੂਟੇ ਜਿਲਾ ਫੋਰੇਸਟ ਵਿਭਾਗ ਵੱਲੋਂ ਕਲੱਬ ਨੂੰ ਮੁਫ਼ਤ ਮੁਹੱਈਆ ਕੀਤੇ ਗਏ ਸਨ। ਇਸ ਮੌਕੇ ਤੇ ਐਡਵੋਕੇਟ ਡੀ. ਐਸ. ਬਾਗੀ ਨੇ ਕਿਹਾ ਕਿ ਇੱਕ ਸੱਚੇ ਦੇਸ਼ ਭਗਤ ਅਤੇ ਰਾਸ਼ਟਰਵਾਦੀ ਭਗਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

Advertisements

ਡਾ. ਮੁਖਰਜੀ ਦਾ ਦੇਸ਼ ਭਗਤੀ ਦਾ ਜਨੂਨ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹਿੰਦਾ ਹੈ ਤੇ ਦੇਸ਼ ਦੇ 130 ਕਰੋੜ ਭਾਰਤੀਆਂ ਨੂੰ ਹਮੇਸ਼ਾ ਦੇਸ਼ ਦੀ ਸੇਵਾ ਕਰਨ ਦੀ ਸ਼ਕਤੀ ਦਿੰਦਾ ਹੈ। ਡਾ. ਮੁਖਰਜੀ ਨੇ ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ ਤੇ ਦੋ ਨਿਸ਼ਾਨ ਦੇ ਵਿਰੁੱਧ ਆਜਾਦ ਭਾਰਤ ਦਾ ਪਹਿਲਾ ਰਾਸ਼ਟਰਵਾਦੀ ਅੰਦੋਲਨ ਛੇੜਿਆ ਸੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਤੇ ਕਲੱਬ ਮੈਂਬਰਾਨ ਸੁਭਾਸ਼ ਚੋਪੜਾ, ਕੇਵਲ ਸਿੰਘ, ਅਸ਼ੋਕ ਕੁਮਾਰ ਪਾਲ, ਜਸਵਿੰਦਰ ਸਿੰਘ ਭੱਲਾ, ਪਰਮਜੀਤ ਸਿੰਘ ਬਾਂਸਲ, ਰਵੀ ਰਾਜ, ਹਰਜਿੰਦਰ ਸਿੰਘ, ਮੋਹਨ ਕੁਮਾਰ, ਸ਼ਿੰਗਾਰਾ ਸਿੰਘ, ਰਜਿੰਦਰ ਸਿੰਘ, ਸਤਨਾਮ ਸਿੰਘ, ਠਾਕਰ ਸਾਹਿਬ, ਅਜੀਤ ਸਿੰਘ, ਕੋਹਲੀ ਸਾਹਿਬ, ਬਲਦੇਵ ਸਿੰਘ, ਸੁਰਿੰਦਰ ਸਿੰਘ, ਰਾਮ ਪਾਲ, ਗੁਰਿੰਦਰ ਸਿੰਘ, ਕਰਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here