ਪਿੰਡ ਡਾਂਡੀਆਂ ਵਿਖੇ ਅਸਮਾਨੀ ਬਿਜਲੀ ਪੈਣ ਨਾਲ ਹੋਇਆ ਭਾਰੀ ਨੁਕਸਾਨ

ਮਾਹਿਲਪੁਰ (ਦ ਸਟੈਲਰ ਨਿਊਜ਼)। ਬਲਾਕ ਮਾਹਿਲਪੁਰ ਦੇ ਪਿੰਡ ਡਾਂਡੀਆਂ ਵਿਖੇ ਅਸਮਾਨੀ ਬਿਜਲੀ ਡਿਗਣ ਨਾਲ ਭਾਰੀ ਨੁਕਸਾਨ ਹੋਇਆ। ਇਸ ਸਬੰਧੀ ਪਿੰਡ ਡਾਂਡੀਆਂ ਦੇ ਸਰਪੰਚ ਗੁਰਬਖਸ਼ ਸਿੰਘ ਹੈਪੀ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਜੁਗਿੰਦਰ ਸਿੰਘ, ਗੁਰਨਾਮ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 7.30 ਵਜੇ ਅਸਮਾਨੀ ਬਿਜਲੀ ਪੈਣ ਨਾਲ ਕਰੀਬ 8-10 ਘਰਾਂ ਦੇ ਬਿਜਲੀ ਦੇ ਉਪਕਰਨ ਸੜ ਗਏ।

Advertisements

ਜਿਸ ਵਿੱਚ ਗੁਰਨਾਮ ਸਿੰਘ ਪੁੱਤਰ ਰਾਮ ਆਸਰਾ ਦਾ ਇੰਨਵਰਟਰ, ਪੱਖੇ, ਬਿਜਲੀ ਦੀ ਸਪਲਾਈ ਵਾਲਾ ਮੀਟਰ ਤੇ ਸਵਿੱਚਾਂ ਸੜ ਗਈਆਂ। ਇਸੇ ਤਰਾਂ ਸਰਪੰਚ ਗੁਰਬਖਸ਼ ਸਿੰਘ ਦਾ ਇੰਨਵਰਟਰ ਤੇ ਕੇਬਲ ਦਾ ਬੌਕਸ,  ਜਰਨੈਲ ਸਿੰਘ ਦਾ ਇੰਨਵਰਟਰ, ਖੇਮ ਸਿੰਘ ਦਾ ਇੰਨਵਰਟਰ ਸਮੇਤ ਬਿਜਲੀ ਦੇ ਬਲਬ, ਸੁਖਦੇਵ ਸਿੰਘ ਦਾ ਇੰਨਵਰਟਰ, ਜੋਗਾ ਸਿੰਘ ਦੇ ਦੋ ਪੱਖੇ, ਹਰਭਜਨ ਸਿੰਘ ਦਾ ਇੰਨਵਰਟਰ, ਸਰਬਜੀਤ ਕੌਰ ਦਾ ਪੱਖਾ, ਰੀਟਾ ਦੇਵੀ ਦਾ ਪੱਖਾ, ਪਲਵਿੰਦਰ ਸਿੰਘ ਦਾ ਇੰਨਵਰਟਰ, ਜਸਵਿੰਦਰ ਸਿੰਘ ਦਾ ਵਾਈ ਫਾਈ ਦਾ ਮੌਡਮ, ਦਿਲਾਵਰ ਸਿੰਘ ਦਾ ਇੰਨਵਰਟਰ ਤੇ ਪੱਖੇ, ਭੁਪਿੰਦਰ ਸਿੰਘ ਦਾ ਇੰਨਵਰਟਰ, ਪੱਖੇ ਤੇ ਸਵਿੱਚਾਂ ਸੜ ਗਈਆਂ। 

LEAVE A REPLY

Please enter your comment!
Please enter your name here